ਹਰਿਆਣਾ ‘ਚ ਐਕਟਿਵਾ ਸਵਾਰ ਔਰਤ ਉਸ ਸਮੇਂ ਗੰਭੀਰ ਜ਼ਖਮੀ ਹੋ ਗਈ ਜਦੋਂ ਉਸ ਦੀ ਐਕਟਿਵਾ ਹਰਿਆਣਾ ਦੇ ਅਟੇਲੀ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਨੇਤਾ ਨਰੇਸ਼ ਯਾਦਵ ਦੀ ਕਾਰ ਨਾਲ ਟਕਰਾ ਗਈ। ਇਹ ਹਾਦਸਾ ਮੋਹਾਲੀ ਦੇ ਲਾਂਡਰਾ ਰੋਡ ‘ਤੇ ਵਾਪਰਿਆ। ਦੱਸਿਆ ਗਿਆ ਹੈ ਕਿ ਗੱਡੀ ਚਲਾ ਰਿਹਾ ਡਰਾਈਵਰ ਅਤੇ ਗੱਡੀ ਵਿੱਚ ਸਾਬਕਾ ਵਿਧਾਇਕ ਨਸ਼ੇ ਵਿੱਚ ਸਨ। ਕਾਰ ਵਿੱਚ ਇੱਕ ਸੁਰੱਖਿਆ ਮੁਲਾਜ਼ਮ ਵੀ ਸੀ, ਜੋ ਹਾਦਸੇ ਤੋਂ ਬਾਅਦ ਆਪਣੇ ਹਥਿਆਰ ਕਾਰ ਵਿੱਚ ਹੀ ਛੱਡ ਕੇ ਫ਼ਰਾਰ ਹੋ ਗਿਆ। ਜ਼ਖਮੀ ਔਰਤ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਸਾਬਕਾ ਵਿਧਾਇਕ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਸ਼ਰਾਬ ਦੇ ਨਸ਼ੇ ‘ਚ ਨਜ਼ਰ ਆ ਰਹੇ ਨੇ ਅਤੇ ਇੱਕ ਪ੍ਰੋਗਰਾਮ ਲਈ ਲੇਟ ਹੋਣ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ।
ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਨਰੇਸ਼ ਯਾਦਵ ਦੇ ਬੱਚੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ। ਉਹ ਉਸ ਨੂੰ ਮਿਲਣ ਜਾ ਰਿਹਾ ਸੀ। ਇਸ ਦੌਰਾਨ ਲਾਂਡਰਾ ਰੋਡ ‘ਤੇ ਕਾਰ ਦੀ ਸਕੂਟੀ ਨਾਲ ਟੱਕਰ ਹੋ ਗਈ। ਸਕੂਟੀ ਚਲਾ ਰਹੀ ਔਰਤ ਸੜਕ ‘ਤੇ ਡਿੱਗ ਕੇ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਮੁਹਾਲੀ ਦੇ ਫੇਜ਼-6 ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਨੰਬਰ ਦੀ ਕਾਰ ‘ਚ ਸਵਾਰ ਸਾਬਕਾ ਵਿਧਾਇਕ ਸ਼ਰਾਬ ਦੇ ਨਸ਼ੇ ‘ਚ ਬੈਠਾ ਸੀ। ਸੂਤਰਾਂ ਮੁਤਾਬਕ ਉਸ ਦਾ ਡਰਾਈਵਰ ਵੀ ਸ਼ਰਾਬੀ ਸੀ। ਹਾਦਸੇ ਤੋਂ ਬਾਅਦ ਉਸਦਾ ਗੰਨਮੈਨ ਹਥਿਆਰ ਕਾਰ ਵਿੱਚ ਛੱਡ ਕੇ ਫਰਾਰ ਹੋ ਗਿਆ। ਉਹ ਹਰਿਆਣਾ ਦੇ ਅਟੇਲੀ ਤੋਂ ਸਾਬਕਾ ਵਿਧਾਇਕ ਹਨ।