ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਮੇਕ ਇੰਡੀਆ ਨੰਬਰ 1’ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਮਿਸ਼ਨ ਨਾਲ ਦੇਸ਼ ਦੇ 130 ਕਰੋੜ ਲੋਕਾਂ ਨੂੰ ਜੋੜਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਵਿੱਚ ਗੁੱਸਾ ਹੈ ਅਤੇ ਸਵਾਲ ਹੈ ਕਿ 75 ਸਾਲਾਂ ਵਿੱਚ ਕਿੰਨੇ ਦੇਸ਼ ਆਜ਼ਾਦ ਹੋਏ ਤੇ ਭਾਰਤ ਤੋਂ ਅੱਗੇ ਨਿਕਲ ਗਏ। ਉਨ੍ਹਾਂ ਕਿਹਾ ਜੇਕਰ ਅਸੀਂ ਇਸ ਦੇਸ਼ ਨੂੰ ਇਨ੍ਹਾਂ ਨੇਤਾਵਾਂ ਦੇ ਹੱਥਾਂ ਵਿਚ ਛੱਡ ਦਿੱਤਾ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ। ਉਨ੍ਹਾਂ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ ਸਾਰੇ 130 ਕਰੋੜ ਲੋਕਾਂ ਨੂੰ ਇਸ ਦੇਸ਼ ਦੇ ਮਿਸ਼ਨ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਜਿਸ ਦਿਨ ਸਾਰੇ 130 ਕਰੋੜ ਲੋਕ ਇਸ ਨਾਲ ਜੁੜ ਗਏ ਤਾਂ ਦੇਸ਼ ਨੂੰ ਨੰਬਰ 1 ਬਣਨ ਤੋਂ ਕੋਈ ਨਹੀਂ ਰੋਕ ਸਕਦਾ।
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਇਸ ਮਿਸ਼ਨ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਮੈਂ ਭਾਜਪਾ, ਕਾਂਗਰਸ ਅਤੇ ਹੋਰ ਪਾਰਟੀਆਂ ਦੇ ਲੋਕਾਂ ਨੂੰ ਇਸ ਮਿਸ਼ਨ ਨਾਲ ਜੁੜਨ ਦੀ ਅਪੀਲ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸਾਰੇ ਦੇਸ਼ ਭਗਤਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦਾ ਹਾਂ ਕਿ ਉਹ ਇਸ ਨਾਲ ਜੁੜਨ। ਜੋ ਦੇਸ਼ ਨੂੰ ਨੰਬਰ 1 ਦੇਖਣਾ ਚਾਹੁੰਦੇ ਹਨ ਉਹ ਇਸ ਵਿਚ ਸ਼ਾਮਲ ਹੋਵੋ। ਕੇਜਰੀਵਾਲ ਨੇ ਕਿਹਾ ਕਿ ਸਾਨੂੰ ਹੁਣ ਲੜਾਈ ਨਹੀਂ ਲੜਨੀ ਹੈ। ਅਸੀਂ 75 ਸਾਲ ਲੜਾਈ ਵਿੱਚ ਕੱਢ ਦਿੱਤੇ । ਭਾਜਪਾ ਕਾਂਗਰਸ ਨਾਲ ਲੜ ਰਹੀ ਹੈ, ਕਾਂਗਰਸ ‘ਆਪ’ ਨਾਲ ਲੜ ਰਹੀ ਹੈ।
ਇਸ ਤੋਂ ਅੱਗੇ ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਹੋ ਗਏ ਹਨ। ਇਨ੍ਹਾਂ ਸਾਲਾਂ ਵਿੱਚ ਅਸੀਂ ਬਹੁਤ ਕੁਝ ਗਵਾਇਆ ਹੈ ਤੇ ਪਾਇਆ ਹੈ। ਪਰ ਲੋਕਾਂ ਵਿੱਚ ਗੁੱਸਾ ਹੈ ਕਿ 75 ਸਾਲਾਂ ਵਿੱਚ ਕਈ ਛੋਟੇ-ਛੋਟੇ ਦੇਸ਼ ਸਾਡੇ ਬਾਅਦ ਆਜ਼ਾਦ ਹੋ ਕੇ ਸਾਡੇ ਤੋਂ ਅੱਗੇ ਨਿਕਲ ਗਏ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਨੰਬਰ ਇੱਕ ਬਣਾਉਣ ਲਈ ਸਾਨੂੰ ਪੰਜ ਅਹਿਮ ਕੰਮ ਕਰਨੇ ਹੋਣਗੇ। ਪਹਿਲਾ ਕੰਮ- ਮੁਫ਼ਤ ਸਿੱਖਿਆ, ਦੂਜਾ ਕੰਮ- ਮੁਫ਼ਤ ਇਲਾਜ, ਤੀਜਾ ਕੰਮ-ਨੌਜਵਾਨਾਂ ਨੂੰ ਰੁਜ਼ਗਾਰ, ਚੌਥਾ ਕੰਮ- ਔਰਤਾਂ ਦਾ ਸਤਿਕਾਰ ਅਤੇ ਸੁਰੱਖਿਆ, ਪੰਜਵਾਂ ਕੰਮ-ਕਿਸਾਨਾਂ ਦੀ ਖੇਤੀ ਦਾ ਪੂਰਾ ਮੁੱਲ।
ਵੀਡੀਓ ਲਈ ਕਲਿੱਕ ਕਰੋ -: