ਆਨਲਾਈਨ ਧੋਖਾਧੜੀ ਦੇ ਨਵੇਂ ਤਰੀਕੇ ਅਪਣਾ ਕੇ ਠੱਗੀ ਕਰਨ ਵਾਲੇ ਲੋਕਾਂ ਨੂੰ ਠੱਗ ਰਹੇ ਹਨ। ਚੰਡੀਗੜ੍ਹ ਦੇ ਬੈਂਕ ਮੁਲਾਜ਼ਮ ਨਾਲ ਯੋਗ ਗੁਰੂ ਬਾਬਾ ਰਾਮਦੇਵ ਦੇ ਨਾਂ ‘ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਬੈਂਕ ਕਰਮਚਾਰੀ ਨੇ ਹਰਿਦੁਆਰ ਸਥਿਤ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੇ ਪਤੰਜਲੀ ਯੋਗਪੀਠ ਦੇ ਮੁੱਖ ਦਫਤਰ ਨੂੰ ਫੋਨ ਕੀਤਾ, ਪਰ ਯੋਗਪੀਠ ਦੇ ਮੁੱਖ ਦਫਤਰ ਦੇ ਨੰਬਰ ‘ਤੇ ਕਾਲ ਕਰਨ ਦੀ ਬਜਾਏ ਫੋਨ ਸਾਈਬਰ ਅਪਰਾਧੀ ਦੇ ਨੰਬਰ ‘ਤੇ ਚਲਾ ਗਿਆ, ਜਿਸ ਨੇ 33 ਹਜ਼ਾਰ 600 ਰੁਪਏ ਦਾ ਚੂਨਾ ਲਗਾ ਦਿੱਤਾ। 72 ਸਾਲਾ ਘਨਸ਼ਿਆਮ ਦਾਸ ਨੇ ਗੂਗਲ ਤੋਂ ਪਤੰਜਲੀ ਯੋਗਪੀਠ ਦਾ ਨੰਬਰ ਸਰਚ ਕੀਤਾ ਅਤੇ ਉਸ ‘ਤੇ ਕਾਲ ਕੀਤੀ। ਪਤੰਜਲੀ ਯੋਗਪੀਠ ਵਿੱਚ ਅੱਖਾਂ ਦੀ ਸਮੱਸਿਆ ਦੇ ਇਲਾਜ ਲਈ ਬੁਕਿੰਗ ਕਰਵਾਉਣੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬਦਮਾਸ਼ ਨੇ ਕਿਹਾ ਕਿ ਜੇਕਰ ਤੁਸੀਂ ਤੁਰੰਤ ਬੁਕਿੰਗ ਕਰਵਾਉਂਦੇ ਹੋ ਤਾਂ ਤੁਹਾਨੂੰ ਪਤੰਜਲੀ ਤੋਂ 15 ਫੀਸਦੀ ਡਿਸਕਾਊਂਟ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਜਿਵੇਂ ਕਿ ਘਨਸ਼ਿਆਮ ਦਾਸ ਨੇ ਬੁਕਿੰਗ ਦੀ ਰਕਮ 20 ਹਜ਼ਾਰ ਰੁਪਏ ਆਪਣੇ ਪੁੱਤਰ ਤੋਂ ਆਨਲਾਈਨ ਟਰਾਂਸਫਰ ਕਰਵਾ ਲਏ। ਬਾਕੀ ਰਕਮ ਹਰਿਦੁਆਰ ਆ ਕੇ ਜਮ੍ਹਾਂ ਕਰਵਾਉਣ ਦੀ ਗੱਲ ਕਰਦਿਆਂ ਠੱਗ ਨੇ ਅਗਲੇ ਹੀ ਦਿਨ ਫ਼ੋਨ ਕਰਕੇ ਸਾਰੀ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਅਤੇ 13600 ਰੁਪਏ ਵੀ ਟਰਾਂਸਫਰ ਕਰਵਾ ਲਏ। ਤੀਜੇ ਦਿਨ ਜਦੋਂ ਉਸ ਨੇ ਗੇਟ ਪਾਸ ਵਜੋਂ 10 ਹਜ਼ਾਰ ਜਮ੍ਹਾ ਕਰਵਾਉਣ ਲਈ ਫੋਨ ਕੀਤਾ ਤਾਂ ਘਨਸ਼ਿਆਮ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪਤੰਜਲੀ ਦੀ ਸਾਈਟ ਨੂੰ ਹੈਕ ਕਰਨ ਵਾਲੇ ਸਾਈਬਰ ਅਪਰਾਧੀ ਨੇ ਵਟਸਐਪ ‘ਤੇ ਇਲਾਜ ਲਈ ਜਮ੍ਹਾ ਪੈਸੇ ਦੀ ਰਸੀਦ ਵੀ ਭੇਜੀ, ਜਿਸ ‘ਤੇ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੀ ਤਸਵੀਰ ਸੀ। ਇਸ ਦੇ ਨਾਲ ਹੀ ਅਚਾਰੀਆ ਅਤੇ ਜਨਰਲ ਸਕੱਤਰ ਦੇ ਜਾਅਲੀ ਦਸਤਖਤ ਵੀ ਹਨ।