ਸੋਨਾਲੀ ਫੋਗਾਟ ਦੇ ਕਤਲ ਦੀ CBI ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਕੁਝ ਅਜਿਹੇ ਸਬੂਤ ਮਿਲੇ ਹਨ, ਜਿਨ੍ਹਾਂ ਦੇ ਆਧਾਰ ‘ਤੇ CBI ਨੂੰ ਸ਼ੱਕ ਹੈ ਕਿ ਸੋਨਾਲੀ ਫੋਗਾਟ ਦੀ ਹੱਤਿਆ ਦੀ ਸਾਜ਼ਿਸ਼ ਗੋਆ ਤੋਂ ਬਾਹਰ ਰਚੀ ਗਈ ਸੀ।
ਇਸ ਲਈ CBI ਜਾਂਚ ਦਾ ਦਾਇਰਾ ਗੋਆ ਤੋਂ ਇਲਾਵਾ ਦਿੱਲੀ-ਹਰਿਆਣਾ ਤੱਕ ਵਧਾ ਸਕਦੀ ਹੈ। CBI ਦਾ ਮੰਨਣਾ ਹੈ ਕਿ ਭਾਵੇਂ ਸੋਨਾਲੀ ਦਾ ਕਤਲ ਗੋਆ ਵਿੱਚ ਹੋਇਆ ਸੀ ਪਰ ਇਸ ਦੀ ਸਾਜ਼ਿਸ਼ ਕਿਤੇ ਹੋਰ ਰਚੇ ਜਾਣ ਦੀ ਸੰਭਾਵਨਾ ਹੈ। CBI ਸੋਨਾਲੀ ਫੋਗਾਟ ਕਤਲ ਕੇਸ ਦੇ ਦੋਵੇਂ ਮੁਲਜ਼ਮਾਂ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨੂੰ ਪੁੱਛਗਿੱਛ ਲਈ ਦਿੱਲੀ ਲਿਆ ਸਕਦੀ ਹੈ। ਨਿਆਇਕ ਹਿਰਾਸਤ ਪੂਰੀ ਹੋਣ ਤੋਂ ਬਾਅਦ ਸੀਬੀਆਈ ਦੋਵਾਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਦਿੱਲੀ ਲਿਜਾਣ ਲਈ ਅਦਾਲਤ ਤੋਂ ਇਜਾਜ਼ਤ ਲਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
CBI ਦੀ ਇੱਕ ਟੀਮ ਦੋ ਦਿਨ ਪਹਿਲਾਂ ਫਤਿਹਾਬਾਦ ਦੇ ਪਿੰਡ ਭੂਥਨਕਲਾਂ ਪਹੁੰਚੀ ਸੀ, ਜਿੱਥੇ ਟੀਮ ਨੇ ਸੋਨਾਲੀ ਫੋਗਾਟ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਟੀਮ ਨੇ ਗੋਆ ਪੁਲਿਸ ਸਟੇਸ਼ਨ ਵਿੱਚ ਦਰਜ ਐਫਆਈਆਰ ਦੀ ਕਾਪੀ ਪਰਿਵਾਰਕ ਮੈਂਬਰਾਂ ਨੂੰ ਸੌਂਪੀ।
ਕਤਲ ਦੀ ਜਾਂਚ ਲਈ ਗੋਆ ਪਹੁੰਚੀ CBI ਦੀ ਟੀਮ ਨੇ ਗੋਆ ਪੁਲੀਸ ਤੋਂ ਤਕਰੀਬਨ ਸਾਰੇ ਸਬੂਤ ਲੈ ਲਏ ਹਨ। ਨਾਲ ਹੀ, ਜਾਂਚ ਦੌਰਾਨ ਟੀਮ ਉਨ੍ਹਾਂ ਸਾਰੀਆਂ ਥਾਵਾਂ ‘ਤੇ ਗਈ ਜਿੱਥੇ ਸੋਨਾਲੀ ਫੋਗਾਟ ਅਤੇ ਦੋਵੇਂ ਦੋਸ਼ੀ ਗਏ ਸਨ।