ਨਿੱਤ ਵਿਵਾਦਾਂ ‘ਚ ਘਿਰਿਆ ਰਹਿਣ ਵਾਲਾ ਦੈਨਿਕ ਸਵੇਰਾ ਦਾ ਦਫ਼ਤਰ ਅੱਜ ਮੁੜ ਕਲੇਸ਼ ਦਾ ਘਰ ਬਣ ਗਿਆ ਹੈ। ਇਹ ਘਟਨਾ ਜਲੰਧਰ ‘ਚ ਗੁਰੂ ਨਾਨਕ ਮਿਸ਼ਨ ਚੋਂਕ ਨੇੜੇ ਦੀ ਹੈ। ਦੈਨਿਕ ਸਵੇਰਾ ਦੇ ਮਾਲਕ ਸ਼ੀਤਲ ਵਿੱਜ ‘ਤੇ ਪਹਿਲਾਂ ਵੀ ਗੁੰਡਾਗਰਦੀ ਦੇ ਇਲਜ਼ਾਮ ਲੱਗਦੇ ਰਹੇ ਹਨ।
ਪਰ ਬੀਤੀ ਰਾਤ ਤਾਂ ਇਥੇ ਹੱਦ ਹੀ ਹੋ ਗਈ ਸੀ। ਜਿਥੇ ਦਫ਼ਤਰ ਦੇ ਅੰਦਰ ਕਈ ਲੋਕ ਆਪਸ ‘ਚ ਹੀ ਭਿੜ ਗਏ, ਗਾਲ੍ਹੋ-ਗਾਲੀ ਹੋਣ ਤੋਂ ਬਾਅਦ ਗੱਲ ਹੱਥੋਂਪਾਈ ਤੱਕ ਪਹੁੰਚ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਨੂੰ ਹਸਪਤਾਲ ਇਲਾਜ ਲਈ ਲੈ ਜਾਂਦਾ ਗਿਆ। ਇਸ ਸਾਰੇ ਮਾਮਲੇ ‘ਚ ਸ਼ੀਤਲ ਵਿੱਜ ਦਾ ਨਾਂ ਸਾਹਮਣੇ ਆ ਰਿਹਾ ਹੈ। ਅਸਲ ‘ਚ ਇਥੇ ਕੁਝ ਲੋਕਾਂ ਦਾ ਪ੍ਰਾਪਰਟੀ ਨੂੰ ਲੈ ਕੇ ਰੌਲਾ ਚਲਦਾ ਸੀ ‘ਤੇ ਉਸ ਰੌਲੇ ਨੂੰ ਸੁਲਝਾਉਣ ਲਈ ਦੈਨਿਕ ਸਵੇਰਾ ਦੇ ਮਾਲਕ ਸ਼ੀਤਲ ਦੇ ਦਫ਼ਤਰ ‘ਚ 2 ਧਿਰਾਂ ਦਾ ਕਲੇਸ਼ ਪੈ ਗਿਆ। ਦੋਵੇਂ ਧਿਰਾਂ ਦਫ਼ਤਰ ਦੇ ਅੰਦਰ ਪਹੁੰਚੀਆਂ ਤਾਂ ਓਥੇ ਰੌਲਾ ਕੀ ਨਿਬੜਨਾ ਸੀ। ਦਫ਼ਤਰ ਅੰਦਰ ਜਾਂਦੇ ਹੀ ਬਹਿਸਬਾਜ਼ੀ ਸ਼ੁਰੂ ਹੋ ਗਈ ‘ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਥੇ ਦੇਖਦੇ ਹੀ ਦੇਖਦੇ ਤੜਕੇ 3-4 ਵਜੇ ਤੱਕ ਕਲੇਸ਼ ਪੈਂਦਾ ਰਿਹਾ। ਦਫ਼ਤਰ ਦੇ ਦੁਆਲੇ ਪੁਲਿਸ ਹੀ ਪੁਲਿਸ ਵੀ ਆ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਜਾਣਕਾਰੀ ਮੁਤਾਬਕ ਇਸ ਪੂਰੀ ਲੜਾਈ ‘ਚ 4 ਲੋਕ ਜਖ਼ਮੀ ਹੋ ਗਏ ਹਨ। ਜਖ਼ਮੀ ਲੋਕਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਲਈ ਲੈ ਜਾਂਦਾ ਗਿਆ। ਓਧਰ ਦੂਜੇ ਪਾਸੇ ਦੈਨਿਕ ਸਵੇਰਾ ਦੇ ਦਫ਼ਤਰ ‘ਚ ਹੋਏ ਇਸ ਹੰਗਾਮੇ ਤੋਂ ਬਾਅਦ ਇਥੇ ਰਾਤੋਂ-ਰਾਤ ਪੁਲਿਸ ਦੀਆਂ ਕਈ ਗੱਡੀਆਂ ਨੇ ਦਫ਼ਤਰ ਨੂੰ ਘੇਰ ਲਿਆ। ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਜਿਹਨਾਂ ਨੇ ਇਸ ਪੂਰੇ ਵਿਵਾਦ ਨੂੰ ਲੈ ਕੇ ਮੌਕੇ ‘ਤੇ ਕੀ ਕਾਰਵਾਈ ਕੀਤੀ। ਹੁਣ ਇਸ ਪੂਰੇ ਮਾਮਲੇ ‘ਚ ਹੁਣ ਦੈਨਿਕ ਸਵੇਰਾ ਦਾ ਦਫ਼ਤਰ ਤੇ ਦੈਨਿਕ ਸਵੇਰਾ ਦੇ ਮਾਲਕ ਸ਼ੀਤਲ ਵਿੱਜ ਦਾ ਨਾਮ ਵਿਵਾਦਾਂ ‘ਚ ਸਾਹਮਣੇ ਆ ਰਿਹਾ ਹੈ।