ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ਵਿੱਚ ਗਾਰੰਟੀ ਦੇਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਹੋਰ ਗਾਰੰਟੀ ਦਿੱਤੀ ਹੈ । ਇਸ ਵਾਰ ਉਨ੍ਹਾਂ ਨੇ ਗਾਵਾਂ ਬਾਰੇ ਗਾਰੰਟੀ ਦਿੱਤੀ ਹੈ ।ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਗਾਵਾਂ ਦੀ ਦੇਖਭਾਲ ਲਈ ਪ੍ਰਤੀ ਦਿਨ 40 ਰੁਪਏ ਖਰਚ ਕੀਤੇ ਜਾਣਗੇ।
ਉਨ੍ਹਾਂ ਨੇ ਗਾਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ‘ਆਪ’ ਦੀ ਸਰਕਾਰ ਬਣੀ ਤਾਂ ਉਹ ਹਰ ਗਊ ਦੀ ਸਾਂਭ-ਸੰਭਾਲ ਲਈ 40 ਰੁਪਏ ਪ੍ਰਤੀ ਦਿਨ ਖਰਚ ਕਰਨਗੇ । ਹਰ ਜ਼ਿਲ੍ਹੇ ਵਿੱਚ ਅਜਿਹੀਆਂ ਗਾਵਾਂ ਦੇ ਲਈ ਵਿਵਸਥਾ ਕੀਤੀ ਜਾਵੇਗੀ ਜੋ ਦੁੱਧ ਨਹੀਂ ਦਿੰਦੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਰਟੀ ਨੂੰ ਲੈ ਕੇ ਗੁਜਰਾਤ ਵਿੱਚ ਬਣ ਰਹੇ ਸਮੀਕਰਨਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਤਰਾਂ ਮੁਤਾਬਕ ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਬਣ ਰਹੀ ਹੈ । ਹਾਲਾਂਕਿ ਇਹ ਮਾਰਜਿਨ ਬਹੁਤ ਘੱਟ ਹੈ। ਬਹੁਤ ਘੱਟ ਸੀਟਾਂ ਤੋਂ ਅੱਗੇ ਹਨ । ਗੁਜਰਾਤ ਦੇ ਲੋਕਾਂ ਨੂੰ ਧੱਕਾ ਲਗਾਉਣਾ ਪਵੇਗਾ । ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀਆਂ ਗੁਪਤ ਮੀਟਿੰਗਾਂ ਹੋ ਰਹੀਆਂ ਹਨ। ਦੋਵੇਂ ਧਿਰਾਂ ਸਾਨੂੰ ਗਾਲ੍ਹਾਂ ਕੱਢ ਰਹੀਆਂ ਹਨ।
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਭਾਜਪਾ ਵਿਰੋਧੀ ਵੋਟਾਂ ਵੰਡੀਆਂ ਜਾਣ ਅਤੇ ‘ਆਪ’ ਦੀਆਂ ਵੋਟਾਂ ਲੈਣ ਦੀ ਜ਼ਿੰਮੇਵਾਰੀ ਕਾਂਗਰਸ ਨੂੰ ਮਿਲੀ ਹੈ। ਗੁਜਰਾਤ ਦੇ ਲੋਕ ਸਾਵਧਾਨ ਰਹਿਣ, ਸੁਰੱਖਿਅਤ ਰਹਿਣ । ਕਾਂਗਰਸ ਦੀਆਂ 10 ਸੀਟਾਂ ਵੀ ਨਹੀਂ ਆਉਣਗੀਆਂ। ਜੇਕਰ ਉਹ ਆਉਂਦੇ ਹਨ ਤਾਂ ਵੀ ਉਹ ਭਾਜਪਾ ਵਿੱਚ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: