ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਵਾਰ ਫਿਰ ਚੇਤਾਵਨੀ ਦੇ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਪੁਤਿਨ ਨੇ ਕਿਹਾ ਕਿ ਜੇ ਨਾਟੋ ਦੀ ਫੌਜ ਨੇ ਇਸ ਵਿੱਚ ਹਿੱਸਾ ਲਿਆ ਤਾਂ ਇਸ ਨਾਲ ‘ਗਲੋਬਲ ਤਬਾਹੀ’ ਹੋਣੀ ਤੈਅ ਹੈ। ਵਲਾਦੀਮੀਰ ਪੁਤਿਨ ਨੇ ਯੂਕਰੇਨ ਨਾਲ ਜੰਗ ਜਾਰੀ ਰਖਣ ਨੂੰ ਲੈ ਕੇ ਉਨ੍ਹਾਂ ਨੂੰ ਅਫਸੋਸ ਹੋਣ ਦੇ ਸਵਾਲ ਤੋਂ ਸਾਫ ਮਨਾ ਕਰ ਦਿੱਤਾ। ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਅਫਸੋਸ ਨਹੀਂ ਹੈ। ਰੂਸੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਰੂਸ ਦੇ ਨਾਲ ਨਾਟੋ ਫੌਜੀਆਂ ਦੇ ਕਿਸੇ ਵੀ ਸਿੱਧੇ ਸੰਘਰਸ਼ ਨਾਲ ‘ਗਲੋਬਲ ਤਬਾਹੀ’ ਹੋਵੇਗੀ।
ਇਸ ਦੌਰਾਨ ਉਨ੍ਹਾਂ ਨੇ ਭਾਰਤ ਤੇ ਚੀਨ ਨੂੰ ਲੈ ਕੇ ਕਿਹਾ ਕਿ ਦੋਵੇਂ ਦੇਸ਼ਾਂ ਨੇ ਯੂਕਰੇਨ ਨਾਲ ਸ਼ਾਂਤੀਪੂਰਨ ਗੱਲਬਾਤ ਦਾ ਸਮਰਥਨ ਕੀਤਾ ਸੀ। ਰਿਪੋਰਟਾਂ ਮੁਤਾਬਕ ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ ‘ਚ ਹਾਲ ਹੀ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਰੂਸ-ਯੂਕਰੇਨ ਯੁੱਧ ਬਾਰੇ ਸਵਾਲ ਪੁੱਛੇ ਗਏ। ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਜੰਗ ਦਾ ਕੋਈ ਪਛਤਾਵਾ ਹੈ ਜਾਂ ਨਹੀਂ। ਇਸ ‘ਤੇ ਪੁਤਿਨ ਨੇ ‘ਨਹੀਂ’ ਕਿਹਾ। ਯੂਕਰੇਨ ਨਾਲ ਚੱਲ ਰਹੀ ਜੰਗ ‘ਤੇ ਪੁਤਿਨ ਦਾ ਕਹਿਣਾ ਹੈ ਕਿ ਯੂਕਰੇਨ ਨੂੰ ਤਬਾਹ ਕਰਨਾ ਰੂਸ ਦਾ ਮਕਸਦ ਨਹੀਂ ਸੀ।
ਵਲਾਦੀਮੀਰ ਪੁਤਿਨ ਨੇ ਵੀ ਇਸ ਜੰਗ ਦੇ ਵਿਚਕਾਰ ਨਾਟੋ ਨੂੰ ਲੈ ਕੇ ਸਪੱਸ਼ਟ ਚਿਤਾਵਨੀ ਦਿੱਤੀ ਹੈ। ਰੂਸੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਯੂਕਰੇਨ ਦੇ ਨਾਲ ਚੱਲ ਰਹੀ ਜੰਗ ਵਿੱਚ ਰੂਸ ਦੇ ਨਾਲ ਨਾਟੋ ਫੌਜਾਂ ਵਿਚਕਾਰ ਕੋਈ ਵੀ ਸਿੱਧਾ ਟਕਰਾਅ ਇੱਕ ਵੱਡੀ “ਗਲੋਬਲ ਤਬਾਹੀ” ਦਾ ਕਾਰਨ ਬਣੇਗਾ। ਰੂਸੀ ਰਾਸ਼ਟਰਪਤੀ ਪੁਤਿਨ ਦਾ ਕਹਿਣਾ ਹੈ ਕਿ ਭਾਰਤ ਅਤੇ ਚੀਨ ਨੇ ਯੂਕਰੇਨ ਨਾਲ ‘ਸ਼ਾਂਤੀਪੂਰਨ ਗੱਲਬਾਤ’ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਕਈ ਦੇਸ਼ਾਂ ਨੇ ਇਸ ਜੰਗ ਦੀ ਨਿੰਦਾ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: