ਦੱਖਣੀ ਅਫਰੀਕਾ ਨੇ ਭਾਰਤ ਨੂੰ ਪਰਥ ਵਿੱਚ ਖੇਡੇ ਗਏ ਮੈਚ ਵਿੱਚ 5 ਵਿਕਟਾਂ ਨਾਲ ਹਰਾ ਦਿੱਤਾ । ਇਸ ਰੋਮਾਂਚਕ ਮੈਚ ਵਿੱਚ ਡੇਵਿਡ ਮਿਲਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਿਲਰ ਨੇ ਨਾਬਾਦ ਅਰਧ ਸੈਂਕੜਾ ਲਗਾਇਆ । ਐਡਿਨ ਮਾਰਕਰਮ ਨੇ ਵੀ ਟੀਮ ਦੇ ਲਈ ਅਰਧ ਸੈਂਕੜਾ ਜੜਿਆ। ਭਾਰਤ ਦੇ ਲਈ ਸੂਰਿਆਕੁਮਾਰ ਯਾਦਵ ਨੇ 68 ਦੌੜਾਂ ਦੀ ਪਾਰੀ ਖੇਡੀ ਸੀ, ਜਦਕਿ ਅਰਸ਼ਦੀਪ ਸਿੰਘ ਨੇ 2 ਵਿਕਟਾਂ ਲਈਆਂ । ਭਾਰਤ ਦੇ ਲਈ ਰਵੀਚੰਦਰਨ ਅਸ਼ਵਿਨ ਕਾਫੀ ਮਹਿੰਗੇ ਸਾਬਤ ਹੋਏ । ਉਨ੍ਹਾਂ ਨੇ 43 ਦੌੜਾਂ ਦਿੱਤੀਆਂ।
ਟੀਮ ਇੰਡੀਆ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ ਅਤੇ ਟੇਂਬਾ ਬਾਵੁਮਾ ਓਪਨਿੰਗ ਕਰਨ ਆਏ । ਇਸ ਦੌਰਾਨ ਡੀਕਾਕ 1 ਦੌੜ ਬਣਾ ਕੇ ਆਊਟ ਹੋ ਗਏ । ਜਦਕਿ ਬਾਵੁਮਾ 15 ਗੇਂਦਾਂ ਵਿੱਚ 10 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ । ਰਿਲੇ ਰੋਸੇ ਖਾਤਾ ਤੱਕ ਨਹੀਂ ਖੋਲ੍ਹ ਸਕੇ । ਉਸ ਨੂੰ ਅਰਸ਼ਦੀਪ ਸਿੰਘ ਨੇ ਆਪਣਾ ਸ਼ਿਕਾਰ ਬਣਾਇਆ । ਐਡਿਨ ਮਾਰਕਰਮ ਨੇ ਅਰਧ ਸੈਂਕੜਾ ਜੜਿਆ । ਉਨ੍ਹਾਂ ਨੇ 41 ਗੇਂਦਾਂ ਵਿੱਚ 52 ਦੌੜਾਂ ਬਣਾਈਆਂ । ਮਾਰਕਰਮ ਦੀ ਇਸ ਪਾਰੀ ਵਿੱਚ 6 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।
ਇਹ ਵੀ ਪੜ੍ਹੋ: ਪੁਤਿਨ ਨੂੰ ਰਾਸ਼ਟਰਪਤੀ ਦੀ ਗੱਦੀਓਂ ਲਾਹੁਣ ਦੀ ਤਿਆਰੀ! ਯੂਕਰੇਨ ਦਾ ਵੱਡਾ ਦਾਅਵਾ
ਡੇਵਿਡ ਮਿਲਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 46 ਗੇਂਦਾਂ ਦਾ ਸਾਹਮਣਾ ਕਰਦਿਆਂ ਨਾਬਾਦ 59 ਦੌੜਾਂ ਬਣਾਈਆਂ । ਮਿਲਰ ਨੇ ਇਸ ਪਾਰੀ ਵਿੱਚ 3 ਛੱਕੇ ਅਤੇ 4 ਚੌਕੇ ਲਗਾਏ। ਉਸ ਨੇ ਦੱਖਣੀ ਅਫਰੀਕਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ । ਪਾਰਨੇਲ 2 ਦੌੜਾਂ ਬਣਾ ਕੇ ਨਾਬਾਦ ਰਹੇ । ਇਸ ਤਰ੍ਹਾਂ ਦੱਖਣੀ ਅਫਰੀਕਾ ਨੇ 19.4 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ ਮੈਚ ਜਿੱਤ ਲਿਆ।
ਭਾਰਤ ਲਈ ਅਰਸ਼ਦੀਪ ਨੇ 2 ਵਿਕਟਾਂ ਲਈਆਂ । ਉਸ ਨੇ 4 ਓਵਰਾਂ ਵਿੱਚ 25 ਦੌੜਾਂ ਦਿੱਤੀਆਂ । ਮੁਹੰਮਦ ਸ਼ਮੀ ਨੇ 4 ਓਵਰਾਂ ਵਿੱਚ ਸਿਰਫ 13 ਦੌੜਾਂ ਦੇ ਕੇ ਇੱਕ ਵਿਕਟ ਲਈ । ਹਾਰਦਿਕ ਪੰਡਯਾ ਨੇ 4 ਓਵਰਾਂ ਵਿੱਚ 29 ਦੌੜਾਂ ਦੇ ਕੇ ਇੱਕ ਵਿਕਟ ਲਈ । ਰਵੀਚੰਦਰਨ ਅਸ਼ਵਿਨ ਕਾਫੀ ਮਹਿੰਗਾ ਸਾਬਿਤ ਹੋਏ । ਅਸ਼ਵਿਨ ਨੇ 4 ਓਵਰਾਂ ਵਿੱਚ 43 ਦੌੜਾਂ ਦੇ ਕੇ ਇੱਕ ਵਿਕਟ ਲਈ । ਭੁਵਨੇਸ਼ਵਰ ਕੁਮਾਰ ਨੇ 3.4 ਓਵਰਾਂ ਵਿੱਚ 21 ਦੌੜਾਂ ਦਿੱਤੀਆਂ । ਉਸ ਨੂੰ ਇੱਕ ਵੀ ਵਿਕਟ ਨਹੀਂ ਮਿਲੀ ।
ਦੱਸ ਦੇਈਏ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 133 ਦੌੜਾਂ ਬਣਾਈਆਂ । ਟੀਮ ਦੇ ਲਈ ਸੂਰਿਆਕੁਮਾਰ ਯਾਦਵ ਨੇ ਵਧੀਆ ਬੱਲੇਬਾਜ਼ੀ ਕੀਤੀ । ਉਨ੍ਹਾਂ ਨੇ 40 ਗੇਂਦਾਂ ਵਿੱਚ 68 ਦੌੜਾਂ ਬਣਾਈਆਂ । ਉਨ੍ਹਾਂ ਨੇ 6 ਚੌਕੇ ਅਤੇ 3 ਛੱਕੇ ਵੀ ਲਗਾਏ । ਕਪਤਾਨ ਰੋਹਿਤ ਸ਼ਰਮਾ 15 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ 14 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ। ਵਿਰਾਟ ਕੋਹਲੀ 11 ਗੇਂਦਾਂ ਵਿੱਚ 12 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਨ੍ਹਾਂ ਤੋਂ ਇਲਾਵਾ ਕੋਈ ਵੀ ਖਿਡਾਰੀ ਦੋਹਰੇ ਅੰਕੜੇ ਨੂੰ ਨਹੀਂ ਛੂਹ ਸਕਿਆ । ਕੇਐਲ ਰਾਹੁਲ 9 ਦੌੜਾਂ ਬਣਾ ਕੇ ਆਊਟ ਹੋਏ ਅਤੇ ਹਾਰਦਿਕ ਪੰਡਯਾ 2 ਦੌੜਾਂ ਬਣਾ ਕੇ ਆਊਟ ਹੋ ਗਏ ।
ਵੀਡੀਓ ਲਈ ਕਲਿੱਕ ਕਰੋ -: