ਬੀਤੇ ਦਿਨੀਂ ਵ੍ਰਿੰਦਾਵਨ ਵਿਚ ਕਿਸ਼ਤੀ ਡੁੱਬਣ ਦੇ ਹਾਦਸੇ ਵਿਚ ਜਿਥੇ 11 ਲੋਕਾਂ ਦੀ ਜਾਨ ਚਲੀ ਗਈ ਉਥੇ ਉਸ ਵਿਚ ਅਬੋਹਰ ਦਾ ਇਕ ਨੌਜਵਾਨ ਵੀ ਸ਼ਾਮਲ ਸੀ, ਜਿਸ ਦੀ ਲਾਸ਼ ਅੱਜ ਸਵੇਰੇ ਹੀ ਨਦੀ ਤੋਂ ਮਿਲੀ ਹੈ ਜਿਸ ਦੇ ਬਾਅਦ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਆਪਣੀ ਭੈਣ ਦਾ ਇਕਲੌਤਾ ਭਰਾ ਸੀ ਤੇ ਉਸ ਦਾ ਵਿਆਹ ਵੀ ਤੈਅ ਹੋ ਚੁੱਕਾ ਸੀ ਜਿਸ ਦਾ ਸਤੰਬਰ ਵਿਚ ਵਿਆਹ ਹੋਣਾ ਸੀ। ਦੂਜੇ ਪਾਸੇ ਘਟਨਾ ਦੀ ਖਬਰ ਮਿਲਦੇ ਹੀ ਅਬੋਹਰ ਦੇ ਨਵੀਂ ਆਬਾਦੀ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ।
ਮਿਲੀ ਜਾਣਕਾਰੀ ਮੁਤਾਬਕ ਨਵੀਂ ਆਬਾਦੀ ਛੋਟੀ ਪੌੜੀ ਗਲੀ ਨੰਬਰ 15 ਦਾ ਰਹਿਣ ਵਾਲਾ ਲਗਭਗ 25 ਸਾਲ ਦਾ ਮਾਣਿਕ ਟੰਡਨ ਪੁੱਤਰ ਵਿਜੇ ਟੰਡਨ ਜੋ ਕਿ ਇਕ ਸਰੀਆ ਕੰਪਨੀ ਵਿਚ ਬਤੌਰ ਸੇਲਜ਼ਮੈਨ ਕੰਮ ਕਰਦਾ ਸੀ। ਉਸ ਦੇ ਪਿਤਾ ਦੀ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਹ ਸਿਰਫ 2 ਸਾਲ ਦਾ ਸੀ, ਉਸ ਦੀ ਵੱਡੀ ਭੈਣ ਫਿਰੋਜ਼ਪੁਰ ਵਿਚ ਵਿਆਹੀ ਹੋਈ ਹੈ।
ਮਾਣਿਕ ਪਰਸੋਂ ਵ੍ਰਿੰਦਾਵਨ ਜਾਣ ਲਈ ਜਗਰਾਓਂ ਵਿਚ ਰਹਿਣ ਵਾਲੀ ਆਪਣੀ ਮਾਸੀ ਮੀਨੂੰ ਦੇ ਘਰ ਗਿਆ ਤੇ ਉਥੇ ਆਪਣੇ ਮਾਸੜ ਦੇ ਮੁੰਡੇ ਮਧੁਰ ਨਾਲ ਵ੍ਰਿੰਦਾਵਨ ਗਿਆ ਸੀ ਕਿ ਕਲ ਯਮੁਨਾ ਦੇ ਘਾਟ ਵਿਚ ਮੋਟਰਬੋਟ ਪਲਟਣ ਨਾਲ ਉਹ ਵੀ ਨਦੀ ਵਿਚ ਡੁੱਬ ਗਿਆ। ਉਸ ਦੇ ਮਾਸੀ ਦੇ ਮੁੰਡੇ ਦੀ ਲਾਸ਼ ਕੱਲ੍ਹ ਮਿਲ ਗਈ ਸੀ ਜਦੋਂ ਕਿ ਮਾਣਿਕ ਦੀ ਦੇਹ ਅੱਜ ਸਵੇਰੇ ਨਦੀ ਤੋਂ ਮਿਲੀ ਤਾਂ ਇਸ ਦੀ ਸੂਚਨਾ ਮਿਲਦੇ ਹੀ ਉਸ ਦੀ ਬਜ਼ੁਰਗ ਮਾਂ ਦੀ ਰੂਹ ਕੰਬ ਗਈ।

ਇਹ ਵੀ ਪੜ੍ਹੋ : ਵ੍ਰਿੰਦਾਵਨ ਕਿਸ਼ਤੀ ਹਾ/ਦਸੇ ‘ਚ ਪੰਕਜ ਮਲਹੋਤਰਾ ਲਾਪਤਾ, ਜਗਰਾਉਂ ਰਹਿੰਦੇ ਮਾਸੀ-ਮਾਸੜ ਨਾਲ ਗਿਆ ਸੀ ਮਥੁਰਾ
ਕੌਂਸਲਰ ਵਿਪਨ ਸ਼ਰਮਾ ਤੇ ਗੁਆਂਢੀ ਭਾਗਵੰਤੀ ਨੇ ਹਾਦਸੇ ‘ਤੇ ਦੁੱਖ ਪ੍ਰਗਟਾਉਂਦੇ ਹੋਏ ਦੱਸਿਆ ਕਿ ਮਾਤਾ ਖਬਰ ਸੁਣ ਕੇ ਇਥੋਂ ਚਲੀ ਗਈ ਸੀ ਕਿਉਂਕਿ ਉਨ੍ਹਾਂ ਦੇ ਘਰ ਹੁਣ ਕੋਈ ਨਹੀਂ ਹੈ ਪੂਰਾ ਪਰਿਵਾਰ ਵ੍ਰਿੰਦਾਵਨ ਗਿਆ ਹੈ ਉਹ ਜਦੋਂ ਉਥੋਂ ਆਉਣਗੇ ਤਾਂ ਹੀ ਉਸ ਦੇ ਸਸਕਾਰ ਬਾਰੇ ਪਤਾ ਲੱਗ ਸਕੇਗਾ। ਸਭ ਤੋਂ ਦੁਖਦ ਗੱਲ ਇਹ ਹੈ ਕਿ ਮਾਣਿਕ ਦੀ ਕੁਝ ਮਹੀਨੇ ਪਹਿਲਾਂ ਹੀ ਵਿਆਹ ਤੈਅ ਹੋਇਆ ਸੀ ਤੇ ਸਤੰਬਰ ਵਿਚ ਉਸ ਦਾ ਵਿਆਹ ਸੀ। ਪਰ ਹੁਣ ਹਾਦਸਾ ਵਾਪਰਣ ਨਾਲ ਦੋਵੇਂ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:











