ਪੰਜਾਬ ਦੇ ਕਪੂਰਥਲਾ ਸ਼ਹਿਰ ਦੇ ਸਰਕੂਲਰ ਰੋਡ ‘ਤੇ ਦੇਰ ਰਾਤ ਇਕ ਕਾਰ ਕੰਧ ਨਾਲ ਟਕਰਾ ਗਈ ਜਿਸ ਕਾਰਨ 22 ਸਾਲਾ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੀ ਕਾਰ ‘ਚ ਕਿਸੇ ਜਾਣ-ਪਛਾਣ ਵਾਲੇ ਦੀ 2 ਸਾਲ ਦੀ ਬੇਟੀ ਲਈ ਪੀਜ਼ਾ ਲੈ ਕੇ ਵਾਪਸ ਆ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਰਾਘਵ ਬਹਿਲ ਪੁੱਤਰ ਮਨੋਜ ਬਹਿਲ ਵਾਸੀ ਬਾਣੀਆ ਮੁਹੱਲਾ ਕਪੂਰਥਲਾ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਦੀ ਟੀਮ ਨੇ ਨੌਜਵਾਨ ਰਾਘਵ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਜਿਸ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਮੋਬਾਈਲ ਐੱਪ 2.0 ਲਾਂਚ, ਹੁਣ ਕਾਨੂੰਨ ਅਧਿਕਾਰੀ ਅਤੇ ਸਰਕਾਰੀ ਵਿਭਾਗ ਕੇਸਾਂ ਨੂੰ ਕਰ ਸਕਣਗੇ ਟਰੈਕ
ਰਿਸ਼ਤੇਦਾਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਨੋਜ ਬਹਿਲ ਉਰਫ਼ ਡਿੰਪੀ ਦਾ ਇਕਲੌਤਾ ਪੁੱਤਰ ਰਾਘਵ ਬਹਿਲ ਰਾਤ ਕਰੀਬ 11 ਵਜੇ ਕਿਸੇ ਜਾਣ-ਪਛਾਣ ਵਾਲੇ ਕੋਲੋਂ ਆਪਣੀ ਸਵਿਫਟ ਕਾਰ (PB09AH3873) ‘ਤੋਂ ਵਾਪਸ ਆ ਰਿਹਾ ਸੀ ਤਾਂ ਕਿਸੇ ਜਾਣ-ਪਛਾਣਵਾਲੇ ਦੀ 2 ਸਾਲਾ ਬੇਟੀ ਨੇ ਰਾਘਵ ਨੂੰ ਪੀਜ਼ਾ ਖਾਣ ਦੀ ਜ਼ਿੱਦ ਕੀਤੀ। ਜਿਸ ਤੋਂ ਬਾਅਦ ਰਾਘਵ ਆਪਣੀ ਕਾਰ ‘ਤੇ ਰਮਨੀਕ ਚੌਕ ਨੇੜੇ ਇਕ ਪੀਜ਼ਾ ਦੀ ਦੁਕਾਨ ਤੋਂ ਪੀਜ਼ਾ ਲੈ ਕੇ ਮਨਸੂਰਵਾਲ ਵੱਲ ਨੂੰ ਜਾ ਰਿਹਾ ਸੀ ਤਾਂ ਅਚਾਨਕ ਉਸਦੀ ਕਾਰ ਬੇਕਾਬੂ ਹੋ ਕੇ ਸਰਕੂਲਰ ਰੋਡ ‘ਤੇ ਇਕ ਕੰਧ ਨਾਲ ਜਾ ਟਕਰਾਈ। ਇਸ ਭਿਆਨਕ ਟੱਕਰ ਕਾਰਨ 22 ਸਾਲਾ ਰਾਘਵ ਬਹਿਲ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: