ਜਲਾਲਾਬਾਦ-ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ‘ਤੇ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸਿਲੰਡਰਾਂ ਵਾਲੇ ਟਰੱਕ ਅਤੇ ਆਰਟੀਕਾ ਕਾਰ ਦੇ ਵਿਚਾਲੇ ਜ਼ੋਰਦਾਰ ਟੱਕਰ ਹੋਈ। ਟੱਕਰ ਤੋਂ ਬਾਅਦ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਟੱਕਰ ਕਾਰਨ ਟਰੱਕ ਅਤੇ ਕਾਰ ਦਾ ਭਾਰੀ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਵਾਲੀ ਸਾਈਡ ਤੋਂ ਇੱਕ ਆਰਟੀਕਲ ਗੱਡੀ ਪੈਟਰੋਲ ਪੰਪ ਤੋਂ ਤੇਲ ਆ ਰਹੀ ਸੀ ਅਤੇ ਪਿੱਛੇ ਹੀ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਵੀ ਆ ਰਿਹਾ ਸੀ। ਜਦ ਇਹ ਦੋਵੇਂ ਲਕਸ਼ਮੀ ਧਰਮਕੰਡੇ ਦੇ ਨਜ਼ਦੀਕ ਪਹੁੰਚੇ ਤਾਂ ਟਰੱਕ ਨੇ ਕਾਰ ਨੂੰ ਫੇਟ ਮਾਰ ਦਿੱਤੀ। ਇਸ ਦੇ ਨਾਲ ਕਾਰ ਸੜਕ ‘ਤੇ ਘੁੰਮ ਗਈ ਅਤੇ ਡਿਵਾਈਡਰ ‘ਤੇ ਟਰੱਕ ਦੇ ਵਿਚਾਲੇ ਫਸ ਗਈ। ਡਰਾਈਵਰ ਵਿੱਚ ਹੀ ਫਸਿਆ ਰਿਹਾ ਉਧਰ ਦੂਜੇ ਪਾਸੇ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਲੋਕਾਂ ਨੇ ਮਸ਼ੱਕਤ ਕਾਰ ਕਾਰ ਤੇ ਡਰਾਈਵਰ ਨੂੰ ਕਾਰ ਚੋਂ ਬਾਹਰ ਕੱਢਿਆ ਗ੍ਰਹਿਮਤ ਰਹੀ ਕਿ ਡਰਾਈਵਰ ਦੇ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ ਪਰ ਕਾਰ ਦਾ ਵੱਡਾ ਨੁਕਸਾਨ ਹੋ ਗਿਆ ਕਾਰ ਚਾਲਕ ਦਾ ਕਹਿਣਾ ਕਿ ਉਸ ਨੇ ਲੋਨ ਤੇ ਕਾਰ ਲਈ ਆ ਤੇ ਉਹ ਇਸ ਕਾਰ ਤੋਂ ਹੀ ਆਪਣਾ ਟੱਬਰ ਪਾਲ ਰਿਹਾ ਸੀ ਉਸਦਾ ਦੋ ਤੋਂ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਦੋਨੇ ਵਹੀਕਲ ਆਪਣੇ ਕਬਜ਼ੇ ਵੀ ਲੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸੁਖਨਾ ਝੀਲ ਅੱਜ ਤੋਂ 2 ਦਿਨਾਂ ਲਈ ਲੋਕਾਂ ਲਈ ਬੰਦ, ਏਅਰ ਸ਼ੋਅ ਦੇ ਚੱਲਦਿਆਂ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਟਰੱਕ ਓਵਰ ਸਪੀਡ ਸੀ ਅਤੇ ਟਰੱਕ ਵਾਲੇ ਦੀ ਗਲਤੀ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਫੋਟੋਆਂ ਖੰਗਾਲੀਆਂ ਜਾ ਰਹੀਆਂ ਹਨ ਅਤੇ ਅੱਗੇ ਵੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਇੱਥੇ ਦੱਸ ਦਈਏ ਕਿ ਕਾਰ ਚਾਲਕ ਜਲਾਲਾਬਾਦ ਹਲਕੇ ਦੇ ਪਿੰਡ ਬਾਦਲ ਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਦ ਕਿ ਟਰੱਕ ਕਿੱਥੋਂ ਦਾ ਤੇ ਡਰਾਈਵਰ ਕੌਣ ਸੀ ਇਸ ਦਾ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









