bobby deol kanguva poster: ਅੱਜ ਬੌਬੀ ਦਿਓਲ ਆਪਣਾ 55ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਮੌਕੇ ਨਿਰਮਾਤਾਵਾਂ ਨੇ ਬੌਬੀ ਦਿਓਲ ਦੀ ਅਗਲੀ ਫਿਲਮ ‘kanguva’ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਹੈ। ਇਸ ਫਿਲਮ ‘ਚ ਬੌਬੀ ਪੈਨ ਭਾਰਤੀ ਸਟਾਰ ਸੂਰਿਆ ਦੇ ਨਾਲ ਵਿਲੇਨ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਸਾਊਥ ਸੁਪਰਸਟਾਰ ਸੂਰਿਆ ਦੀ ਆਉਣ ਵਾਲੀ ਫਿਲਮ ‘kanguva’ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਇੱਕ ਪੈਨ ਇੰਡੀਆ ਫੈਨਟਸੀ ਐਕਸ਼ਨ ਡਰਾਮਾ ਫਿਲਮ ਹੈ।

bobby deol kanguva poster
ਇਸ ਦੌਰਾਨ ਬੌਬੀ ਦਿਓਲ ਦੇ ਪ੍ਰਸ਼ੰਸਕ ‘kanguva’ ‘ਚ ਉਨ੍ਹਾਂ ਦੇ ਕਿਰਦਾਰ ਨੂੰ ਜਾਣਨ ਲਈ ਉਤਸੁਕ ਹਨ। ਬੌਬੀ ਦੀ ਪਹਿਲੀ ਲੁੱਕ ਸ਼ੇਅਰ ਕਰਦੇ ਹੋਏ, ਯੂਵੀ ਕ੍ਰਿਏਸ਼ਨਜ਼ ਨੇ ਲਿਖਿਆ, ‘ਬੇਰਹਿਮ, ਸ਼ਕਤੀਸ਼ਾਲੀ, ਅਭੁੱਲਣਯੋਗ। ਜਨਮ ਦਿਨ ਮੁਬਾਰਕ ਸਰ। ‘kanguva’ ‘ਚ ਬੌਬੀ ਦਿਓਲ ਉਧਰਨ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਹਨੇਰੇ ਅਤੇ ਜ਼ਬਰਦਸਤ ਪੋਸਟਰ ‘ਚ ਬੌਬੀ ਦਾ ਲੁੱਕ ਦੇਖ ਕੇ ਤੁਹਾਡੀ ਰੂ.ਹ ਜ਼ਰੂਰ ਕੰ.ਬ ਜਾਵੇਗੀ। ਪੋਸਟਰ ‘ਚ ਬੌਬੀ ਦਿਓਲ ਦਾ ਜ਼ਬਰਦਸਤ ਲੁੱਕ ਧੂਮ ਮਚਾ ਰਿਹਾ ਹੈ। ਸੂਰੀਆ ਦੀ ਫਿਲਮ ‘kanguva’ ਦੇ ਨਵੇਂ ਪੋਸਟਰ ‘ਚ ਬੌਬੀ ਦਿਓਲ ਦੇ ਲੰਬੇ ਵਾਲ, ਹੰਝੂ ਭਰੀਆਂ ਅੱਖਾਂ ਅਤੇ ਗਲੇ ‘ਚ ਖੂ;ਨ ਦੇ ਧੱ;ਨਬਿਆਂ ਨਾਲ ਹੱ;ਨਡੀਆਂ ਦਾ ਹਾਰ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਪੋਸਟਰ ‘ਚ ਬੌਬੀ ਦਿਓਲ ਦੇ ਆਲੇ-ਦੁਆਲੇ ਵੀ ਵੱਡੀ ਗਿਣਤੀ ‘ਚ ਲੋਕ ਨਜ਼ਰ ਆ ਰਹੇ ਹਨ।
Ruthless. Powerful. Unforgettable🗡️
Happy Birthday to our #Udhiran, #BobbyDeol sir✨ #Kanguva 🦅 #HBDBobbyDeol @thedeol@Suriya_offl @DishPatani @directorsiva @ThisIsDSP @GnanavelrajaKe @UV_Creations @KvnProductions @PenMovies @NehaGnanavel @saregamasouth pic.twitter.com/wMms4HzOqP
— Studio Green (@StudioGreen2) January 27, 2024
ਬੌਬੀ ਨੇ ਇਸ ਲੁੱਕ ਨੂੰ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਹੈ। ‘kanguva’ ਤੋਂ ਆਪਣੀ ਪਹਿਲੀ ਲੁੱਕ ਸ਼ੇਅਰ ਕਰਦੇ ਹੋਏ, ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ – ਬੇਰਹਿਮ, ਸ਼ਕਤੀਸ਼ਾਲੀ ਅਤੇ ਕਦੇ ਨਾ ਭੁੱਲਣ ਵਾਲਾ। ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਦੀ ਫਿਲਮ ‘ਐਨਿਮਲ’ ‘ਚ ਅਬਰਾਰ ਨਾਂ ਦੇ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਬੌਬੀ ਦੱਖਣੀ ਭਾਰਤ ਦੇ ਚਹੇਤੇ ਵਿਲੇਨ ਬਣ ਚੁੱਕੇ ਹਨ। ਉਸ ਨੂੰ ਲਗਭਗ ਹਰ ਵੱਡੀ ਫਿਲਮ ਵਿੱਚ ਨੈਗੇਟਿਵ ਰੋਲ ਆਫਰ ਕੀਤੇ ਜਾ ਰਹੇ ਹਨ। ਕੰਜੂਆ ਇੱਕ ਵੱਡੇ ਬਜਟ ਦੀ ਕਮਰਸ਼ੀਅਲ ਫਿਲਮ ਹੈ, ਜਿਸ ਵਿੱਚ ਬੌਬੀ ਇੱਕ ਖੌਫਨਾਕ ਖਲਨਾਇਕ ਬਣ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”







