ਇਸ ਸਮੇਂ ਹਰ ਪਾਸੇ ਦੀਵਾਲੀ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਗਲੀਆਂ ਲਾਈਟਾਂ ਨਾਲ ਚਮਕ ਰਹੀਆਂ ਹਨ। ਧਨਤੇਰਸ ਦਾ ਤਿਉਹਾਰ ਅੱਜ 10 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਹਰ ਤਿਉਹਾਰ ਦੀ ਤਰ੍ਹਾਂ ਫਿਲਮੀ ਸਿਤਾਰੇ ਵੀ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾ ਰਹੇ ਹਨ।
bollywood celebs wishes dhanteras
ਬਾਲੀਵੁੱਡ ਦੇ ਕਈ ਮਸ਼ਹੂਰ ਹਸਤੀਆਂ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਧਨਤੇਰਸ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੇਖਦੇ ਹਾਂ ਕਿ ਕਿਹੜੇ ਸਿਤਾਰਿਆਂ ਨੇ ਵਧਾਈ ਦਿੱਤੀ ਹੈ। ਇਸ ਲਿਸਟ ‘ਚ ਪਹਿਲਾ ਨਾਂ ਬਾਲੀਵੁੱਡ ਦੇ ਸੁਪਰਸਟਾਰ ਸੰਨੀ ਦਿਓਲ ਦਾ ਹੈ। ਸੰਨੀ ਪਾਜੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਧਨਤੇਰਸ ਦੀ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਅਤੇ ਪੈਸੇ ਦੀ ਬਖਸ਼ਿਸ਼ ਹੋਵੇ। ਧਨਤੇਰਸ ਦੀਆਂ ਸ਼ੁੱਭਕਾਮਨਾਵਾਂ। ਸੁਪਰਸਟਾਰ ਦੀ ਇਸ ਪੋਸਟ ‘ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਪ੍ਰਸ਼ੰਸਕ ਵੀ ਉਨ੍ਹਾਂ ਨੂੰ ਧਨਤੇਰਸ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।
#धनतेरस की हार्दिक शुभकामनाएं
May you all be blessed with abundance of wealth & happiness. #HappyDhanteras pic.twitter.com/NJR3q1VOUx
— Sunny Deol (@iamsunnydeol) November 10, 2023
ਦਿਓਲ ਤੋਂ ਇਲਾਵਾ ਅਨੁਪਮ ਖੇਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪ੍ਰਸ਼ੰਸਕਾਂ ਨੂੰ ਧਨਤੇਰਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਕ ਖੂਬਸੂਰਤ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਤੁਹਾਨੂੰ ਸਾਰਿਆਂ ਨੂੰ ਧਨਤੇਰਸ ਦੀਆਂ ਬਹੁਤ-ਬਹੁਤ ਵਧਾਈਆਂ ਅਤੇ ਸ਼ੁੱਭਕਾਮਨਾਵਾਂ।’
View this post on Instagram








