ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਲੀਪੁਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਘਰ ਦੇ 3 ਜੀਆਂ ਦੀ ਦਮ ਘੁਟਣ ਕਾਰਨ ਦਰਦਨਾਕ ਮੌਤ ਹੋ ਗਈ। ਘਰ ਵਿੱਚ ਮੌਜੂਦ 10 ਸਾਲ ਦੇ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਦੇ ਮੈਂਬਰ ਘਰ ਦੇ ਅੰਦਰ ਸੁੱਤੇ ਪਏ ਸਨ ਅਤੇ ਕਮਰੇ ਵਿੱਚ ਅੰਗੀਠੀ ਬਾਲੀ ਹੋਈ ਸੀ।
ਜਾਣਕਾਰੀ ਅਨੁਸਾਰ, ਰਾਤ ਦੇ ਸਮੇਂ ਠੰਢ ਤੋਂ ਬਚਾਅ ਲਈ ਘਰ ਵਿੱਚ ਅੰਗੀਠੀ ਬਾਲੀ ਗਈ ਸੀ। ਸੁੱਤੇ ਹੋਏ ਲੋਕਾਂ ਨੂੰ ਅੰਗੀਠੀ ਤੋਂ ਨਿਕਲ ਰਹੀ ਜ਼ਹਿਰੀਲੀ ਗੈਸ ਦਾ ਅੰਦਾਜ਼ਾ ਨਹੀਂ ਲੱਗ ਸਕਿਆ, ਜਿਸ ਕਾਰਨ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ 10 ਸਾਲਾ ਬੱਚੇ ਦੀ ਹਾਲਤ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ : ਸੈਰ ਕਰਦੇ ਸਮੇਂ ਸੜਕ ਹਾ.ਦਸੇ ਦਾ ਸ਼ਿਕਾਰ ਹੋਏ ਸੇਵਾਮੁਕਤ ਲੈਫਟੀਨੈਂਟ ਜਨਰਲ ਕੁਲਵੰਤ ਮਾਨ, ਹਸਪਤਾਲ ‘ਚ ਹੋਈ ਮੌ.ਤ
ਵੀਡੀਓ ਲਈ ਕਲਿੱਕ ਕਰੋ -:
























