ਬਟਾਲਾ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹਾ ਪੁਲਿਸ ਅਧੀਨ ਪੈਂਦੇ ਥਾਣਾ ਸਦਰ ਦੇ ਪਿੰਡ ਸ਼ੇਖੋਪੁਰ ਦੇ ਨੇੜੇ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਗੋਲੀ ਚੱਲਣ ਨਾਲ ਇੱਕ ਬੰਦੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਜੀਤਪਾਲ ਉਮਰ ਕਰੀਬ 50 ਸਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਰਗਰਮ ਵਰਕਰ ਹੈ।
ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਤੋਂ ਪੁੱਛਗਿੱਛ ਮਗਰੋਂ NIA ਦਾ ਵੱਡਾ ਐਕਸ਼ਨ, ਪੰਜਾਬ, ਦਿੱਲੀ ਸਣੇ ਕਈ ਰਾਜਾਂ ‘ਚ ਰੇਡ
ਪੁਲਿਸ ਸੂਤਰਾਂ ਮੁਤਾਬਕ ਅਜੀਤਪਾਲ ਸਿੰਘ ਆਪਣੇ ਦੋਸਤ ਅਮ੍ਰਿਤਪਾਲ ਦੇ ਨਾਲ ਗੱਡੀ ਵਿਚ ਸਵਾਰ ਹੋ ਕੇ ਅਮ੍ਰਿਤਸਰ ਜਾ ਰਿਹਾ ਸੀ। ਰਸਤੇ ਵਿਚ ਕਿਸੇ ਕਾਰਨ ਉਨ੍ਹਾਂ ਨੇ ਆਪਣੀ ਗੱਡੀ ਰੋਕੀ। ਇਸੇ ਦੌਰਾਨ ਕੋਲੋਂ ਜਾ ਰਹੀ ਦੂਜੀ ਗੱਡੀ ‘ਚੋ ਫਾਇਰਿੰਗ ਕੀਤੀ ਗਈ, ਜਿਸ ਨਾਲ ਅਜੀਤਪਾਲ ਦੇ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਉਹ ਆਪਣੇ ਦੋਸਤ ਨਾਲ ਇੱਕ ਪ੍ਰੋਗਰਾਮ ਤੋਂ ਪਰਤ ਰਹੇਸਨ। ਪੇਸ਼ਾਬ ਕਰਨ ਲਈ ਉਨ੍ਹਾਂ ਨੇ ਰਾਤ ਕਰੀਬ 12 ਵਜੇ ਕਾਰ ਨੂੰ ਸ਼ੋਖੋਪੁਰ ਕੋਲ ਹਾਈਵੇ ‘ਤੇ ਖੜ੍ਹਾ ਕੀਤਾ। ਇੰਨੇ ਵਿੱਚ ਹੀ ਇੱਕ ਕਾਰ ਪਿੱਛੋਂ ਆਈ ਅਤੇ ਤਕਰੀਬਨ ਤਿੰਨ ਰਾਊਂਟ ਫਾਇਰ ਅਜੀਤਪਾਲ ‘ਤੇ ਕਰ ਦਿੱਤੇ। ਦੋਸਤ ਅੰਮ੍ਰਿਤਪਾਲ ਨੇ ਤੁਰੰਤ ਅਜੀਤਪਾਲ ਨੂੰ ਨਾਲ ਲੈ ਕੇ ਅੰਮ੍ਰਿਤਸਰ ਵੱਲ ਗੱਡੀ ਮੋੜੀ, ਪਰ ਹਸਪਤਾਲ ਵਿੱਚ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਸ਼ੁਰੂਆਤੀ ਜਾਂਚ ਵਿੱਚ ਪੁਲਿਸ ਇਸ ਨੂੰ ਟਾਰਗੇਟ ਕਿਲਿੰਗ ਦਾ ਮਾਮਲਾ ਦਸ ਰਹੀ ਹੈ। ਅਕਾਲੀ ਨੇਤਾ ਦੀ ਕਾਰ ਦਾ ਹਤਿਆਰੇ ਪਹਿਲਾਂ ਤੋਂ ਹੀ ਪਿੱਛਾ ਕਰ ਰਹੇ ਸਨ। ਸੁੰਨਸਾਨ ਜਗ੍ਹਾ ‘ਤੇ ਰੁਕਦੇ ਹੀ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਅੰਮ੍ਰਿਤਪਾਲ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਹਾਈਵੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਕੁਝ ਸ਼ੱਕੀ ਫੁਟੇਜ ਮਿਲੀਆਂ ਹਨ, ਜਿਨ੍ਹਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: