ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸ਼ਹਿਰ ਵਿੱਚ ਗੰਨ ਹਾਊਸ ਵਿੱਚ ਹੋਈ ਵੱਡੀ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਸਰਗਰਮੀ ਨਾਲ ਸੁਲਝਾ ਲਿਆ ਹੈ। ਪੁਲਿਸ ਨੇ 2 ਦੋਸ਼ੀਆਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ DGP ਗੌਰਵ ਯਾਦਵ ਵੱਲੋਂ ਐਕਸ (ਪਹਿਲਾ ਟਵੀਟਰ) ਇੱਕ ਪੋਸਟ ਕਰਕੇ ਸਾਂਝੀ ਕੀਤੀ ਗਈ ਹੈ।

Amritsar police arrested accused
ਇਹ ਵੀ ਪੜ੍ਹੋ : ਖੇਲੋ ਇੰਡੀਆ ਦੇ ਐਥਲੀਟ ਹੁਣ ਸਰਕਾਰੀ ਨੌਕਰੀਆਂ ਲਈ ਹੋਣਗੇ ਯੋਗ, ਅਨੁਰਾਗ ਠਾਕੁਰ ਨੇ ਕੀਤਾ ਐਲਾਨ
DGP ਗੌਰਵ ਯਾਦਵ ਨੇ ਲਿਖਿਆ ਕਿ ਅੰਮ੍ਰਿਤਸਰ ਪੁਲਿਸ ਵੱਲੋਂ 5 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1000 ਤੋਂ ਵੱਧ ਕਿਲੋਮੀਟਰ ਦਾ ਪਿੱਛਾ ਕਰਨ ਤੋਂ ਬਾਅਦ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 12 ਹਥਿਆਰਾਂ ਦੇ ਨਾਲ 22 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰ ਵਾਰਤਾ ਦੌਰਾਨ ਵੱਡੇ ਖੁਲਾਸੇ ਕੀਤੇ ।
ਵੀਡੀਓ ਲਈ ਕਲਿੱਕ ਕਰੋ -: