ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਦੇ ਬੱਸ ਸਟੈਂਡ ‘ਤੇ ਦੋ ਸਕੇ ਭਰਾਵਾਂ ਨਾਲ ਦਰਦਨਾਕ ਹਾਦਸਾ ਵਾਪਰਿਆ। ਇੱਥੇ ਦੋ ਟਰੱਕਾਂ ਵਿਚਾਲੇ ਦੋਵੇਂ ਭਰਾ ਫਸ ਗਏ। ਜਿਸ ‘ਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਜ਼ਖ਼ਮੀ ਨੌਜਵਾਨ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਦੋਵਾਂ ਦੀ ਪਛਾਣ ਦੀਪਕ ਕੁਮਾਰ ਅਤੇ ਰੋਸ਼ਨ ਲਾਲ ਵਜੋਂ ਹੋਈ ਹੈ। ਦੋਵੇਂ ਭਰਾਵਾਂ ਨੇ ਅਗਲੇ ਹਫਤੇ ਵਿਦੇਸ਼ ਜਾਣਾ ਸੀ।
ਜਾਣਕਾਰੀ ਅਨੁਸਾਰ ਦੋਵੇਂ ਭਰਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗੜ੍ਹਦੀਵਾਲਾ ਬੱਸ ਸਟੈਂਡ ਵੱਲ ਜਾ ਰਹੇ ਸਨ, ਜਦੋਂ ਉਹ ਬੱਸ ਸਟੈਂਡ ਤੋਂਲੰਘਣ ਲੱਗੇ ਤਾਂ ਸਾਹਮਣੇ ਆ ਰਿਹਾ ਟਰੱਕ ਰੁਕ ਗਿਆ। ਉਦੋਂ ਪਿੱਛੇ ਤੋਂ ਆ ਰਹੇ ਟਿੱਪਰ ਨੇ ਅੱਗੇ ਜਾ ਰਹੇ ਟਰੱਕ ਦੇ ਵਿਚਕਾਰ ਮੋਟਰਸਾਈਕਲ ਨੂੰ ਕੁਚਲ ਦਿੱਤਾ। ਇਸ ਦੌਰਾਨ ਦੀਪਕ ਕੁਮਾਰ ਅਤੇ ਰੌਸ਼ਨ ਲਾਲ ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : iPhone ਯੂਜ਼ਰਸ ਹੋ ਜਾਣ ਸਾਵਧਾਨ! ਹੈਕਰਾਂ ਨੇ ਫੇਸ ਆਈਡੀ ਤੇ ਬੈਂਕ ਅਕਾਊਂਟ ਡਿਟੇਲਸ ਚੋਰੀ ਕਰਨ ਦਾ ਲੱਭਿਆ ਨਵਾਂ ਤਰੀਕਾ
ਬੱਸ ਸਟੈਂਡ ’ਤੇ ਇਕੱਠੇ ਹੋਏ ਲੋਕਾਂ ਨੇ ਬੜੀ ਮਿਹਨਤ ਨਾਲ ਦੋਵਾਂ ਭਰਾਵਾਂ ਨੂੰ ਟਿੱਪਰ ਹੇਠੋਂ ਬਾਹਰ ਕੱਢਿਆ ਅਤੇ ਗੜ੍ਹਦੀਵਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ। ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਦਸੂਹਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਦੀਪਕ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰੋਸ਼ਨ ਲਾਲ ਨੂੰ ਗੰਭੀਰ ਸੱਟਾਂ ਕਾਰਨ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਦੋਵੇਂ ਭਰਾ ਬੇਕਰੀ ਦਾ ਕੰਮ ਕਰਦੇ ਸਨ। ਦੀਪਕ ਕੁਮਾਰ ਕੁਝ ਦਿਨ ਪਹਿਲਾਂ ਗਯਾ ਸਥਿਤ ਆਪਣੇ ਘਰ ਆਇਆ ਸੀ। ਉਹ ਅਗਲੇ ਹਫਤੇ ਵਿਦੇਸ਼ ਜਾ ਰਹੇ ਸੀ। ਇਸ ਮੌਕੇ ਗੜ੍ਹਦੀਵਾਲਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟਿੱਪਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।