ਹੁਸ਼ਿਆਰਪੁਰ ਦੀ ਦਸੂਹਾ-ਤਲਵਾੜਾ ਸੜਕ ਦੇ ਅੱਡਾ ਰੈਲੀ ਮੌੜ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਤੇਜ਼ ਰਫਤਾਰ ਸਵਿਫਟ ਡਿਜਾਇਰ ਕਾਰ ਸੜਕ ਕਿਨਾਰੇ ਕਰਿਆਨੇ ਦੀ ਦੁਕਾਨ ਤੇ ਅੰਦਰ ਜਾ ਵੜੀ। ਟੱਕਰ ਤੋਂ ਬਾਅਦ ਗੱਡੀ ਇੱਕ ਦਰੱਖਤ ਨਾਲ ਲਟਕ ਗਈ। ਇਸ ਦੁਰਘਟਨਾ ਵਿੱਚ ਇੱਕ ਵਿਅਕਤੀ ਤੇ ਇੱਕ ਮਹਿਲਾ ਜ਼ਖਮੀ ਹੋ ਗਏ ਹਨ। ਹਾਦਸੇ ਵਾਲੀ ਸਥਾਨ ਤੇ ਪਹੁੰਚੀ ਪੁਲਿਸ ਵੱਲੋ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇੱਕ ਤੇਜ਼ ਰਫਤਾਰ ਸਵਿਫਟ ਕਾਰ ਦਸੂਹਾ ਦੀ ਤਰਫ਼ੋਂ ਆ ਰਹੀ ਸੀ। ਜਦੋਂ ਗੱਡੀ ਅੱਡਾ ਰੈਲੀ ਨਜਦੀਕ ਪਹੁੰਚੀ ਤਾਂ ਉਸਦਾ ਸਤੁੰਲਨ ਵਿਗੜ ਗਿਆ ਜਿਸ ਤੋ ਬਾਅਦ ਕਾਰ ਸੜਕ ਕਿਨਾਰੇ ਲੱਗੇ ਛੋਟੇ ਲੋਹੇ ਦੇ ਖੰਬੇ ਨਾਲ ਟਕਰਾਉਦੀ ਹੋਈ ਇੱਕ ਖੜੀ ਕਾਰ ਨੂੰ ਟੱਕਰ ਮਾਰ ਕੇ ਸਾਹਮਣੇ ਕਰਿਆਨੇ ਦੀ ਦੁਕਾਨ ਦੇ ਅੰਦਰ ਜਾ ਵੜਦੀ ਹੈ। ਜਿੱਥੇ ਸਮਾਨ ਲੈ ਰਹੀ ਮਹਿਲਾ ਕਾਰ ਦੀ ਲਪੇਟ ‘ਚ ਆ ਗਈ। ਜਿਸ ਕਾਰਨ ਮਹਿਲਾ ਨੂੰ ਸੱਟਾ ਲੱਗੀਆ ਹਨ।
ਇਸ ਤੋਂ ਬਾਅਦ ਗੱਡੀ ਦੁਕਾਨ ਦੇ ਬਾਹਰ ਲੱਗੇ ਰੁੱਖ ਤੇ ਜਾ ਲਟਕਦੀ ਹੈ। ਇੱਥੇ ਹੀ ਬੱਸ ਦੀ ਉਡੀਕ ਕਰ ਰਿਹਾ ਇੱਕ ਵਿਅਕਤੀ ਕਾਰ ਦੇ ਹੇਠਾਂ ਆ ਗਿਆ। ਲੋਕਾਂ ਦੀ ਮਦਦ ਨਾਲ ਵਿਅਕਤੀ ਨੂੰ ਗੱਡੀ ਦੇ ਹੇਠਾਂ ਤੋ ਬਾਹਰ ਕੱਢਿਆ ਗਿਆ। ਦੁਕਾਨਦਾਰ ਤੇ ਆਸੇ ਪਾਸੇ ਦੇ ਲੋਕਾ ਦਾ ਕਹਿਣਾ ਹੈ ਕਾਰ ਸਵਾਰ ਟੱਕਰ ਮਾਰ ਕੇ ਮੌਕੇ ਤੋ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸਾਊਦੀ ਅਰਬ ਤੇ ਓਮਾਨ ਤੋਂ ਪਰਤੀਆਂ ਕੁੜੀਆਂ, ਸੁਣਾਈ ਹੱਡਬੀਤੀ
ਕਾਰ ਚਾਲਕ ਨਜਦੀਕੀ ਅੱਡਾ ਹਾਜੀਪੁਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਕਾਰ ਚਾਲਕ ਨੂੰ ਬੁਲਾ ਕੇ ਉਸ ਤੋਂ ਪੁੱਛਗਿੱਛ ਕੀਤੀ। ਕਾਰ ਚਾਲਕ ਨੇ ਕਿਹਾ ਕੀ ਸਾਹਮਣੇ ਤੋ ਟਰੱਕ ਆ ਰਿਹਾ ਸੀ ਜਿਸ ਕਾਰਨ ਉਸ ਨੂੰ ਪਤਾ ਨਹੀ ਲੱਗਿਆ ਤੇ ਉਸ ਨੇ ਕਾਰ ਦੀ ਬ੍ਰੇਕ ਮਾਰ ਦਿੱਤੀ ਜਿਸ ਤੋ ਬਾਅਦ ਕਾਰ ਦੁਕਾਨ ਅੰਦਰ ਜਾ ਵੜੀ। ਦੁਕਾਨਦਾਰ ਨੇ ਅਤੇ ਪ੍ਰੀੜਿਤ ਪਰਿਵਾਰਕ ਮੈਂਬਰਾ ਨੇ ਇਨਸਾਫ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਭਰਤ ਕੁਮਾਰ ਦਾ ਕਹਿਣਾ ਹੈ ਜੋ ਵੀ ਬਣਦੀ ਕਾਰਵਾਈ ਹੋਈ ਉਹ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: