ਪੰਜਾਬ ਦਾ ਇੱਕ ਹੋਰ ਜਵਾਨ ਸਰਹੱਦ ਦੀ ਰਾਖੀ ਕਰਦਿਆਂ ਦੇਸ਼ ਲਈ ਸ਼ਹੀਦ ਹੋ ਗਿਆ ਹੈ। ਸੂਬੇਦਾਰ ਸੁਖਦੇਵ ਸਿੰਘ ਸੰਧੂ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਸਿਪਾਹੀ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦੇ ਪਿੰਡ ਜਲੂਪੁਰ ਖੇੜਾ ਦਾ ਰਹਿਣ ਵਾਲਾ ਸੀ। ਇਹ ਖ਼ਬਰ ਮਿਲਦਿਆਂ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ : ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਦੀ ਕੇਂਦਰ ਨਾਲ ਮੁੜ ਹੋਵੇਗੀ ਮੀਟਿੰਗ, ਭਲਕੇ ਸ਼ਾਮ 5 ਵਜੇ ਹੋਵੇਗੀ ਗੱਲਬਾਤ
ਜਾਣਕਾਰੀ ਅਨੁਸਾਰ ਸੂਬੇਦਾਰ ਸੁਖਦੇਵ ਸਿੰਘ ਸੰਧੂ ਪੁੱਤਰ ਗੁਰਦੀਪ ਸਿੰਘ ਸੰਧੂ ਵਾਸੀ ਪਿੰਡ ਜਾਲੂਪੁਰ ਖੇੜਾ, ਜ਼ਿਲ੍ਹਾ ਅੰਮ੍ਰਿਤਸਰ, ਉੱਤਰੀ ਸਿੱਕਮ ਚੀਨ ਸਰਹੱਦ ‘ਤੇ 17000 ਹਜ਼ਾਰ ਫੁੱਟ ਦੀ ਉਚਾਈ, ਠੰਡੀਆਂ ਹਵਾਵਾਂ, ਬਰਫੀਲੀਆਂ ਚੱਟਾਨਾਂ, ਮਾਈਨਸ 16-20 ਡਿਗਰੀ ਤਾਪਮਾਨ ਅਤੇ ਆਕਸੀਜਨ ਦੀ ਕਮੀ ਕਾਰਨ ਡਿਊਟੀ ਦੌਰਾਨ ਮੌਤ ਹੋ ਗਈ। ਸ਼ਹੀਦ ਸੂਬੇਦਾਰ ਆਪਣੇ ਪਿੱਛੇ 16 ਸਾਲ ਪੁੱਤਰ, 18 ਸਾਲ ਧੀ, ਪਤਨੀ ਅਤੇ ਮਾਂ ਛੱਡ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –