ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਦੇ ਸੁਚੱਜੇ ਤਾਲਮੇਲ ਵਾਲੇ ਸਾਂਝੇ ਆਪਰੇਸ਼ਨ ਨੇ ਇੱਕ ਵਾਰ ਫਿਰ ਸਰਹੱਦ ਪਾਰ ਤੋਂ ਨਸ਼ਿਆਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਤਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਲਗਭਗ 500 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ। ਇਹ ਜਾਣਕਾਰੀ BSF ਵੱਲੋਂ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ 10 ਮਾਰਚ 2024 ਨੂੰ ਸਵੇਰੇ ਇੱਕ ਵਿਸ਼ੇਸ਼ ਸੂਚਨਾ ਮਿਲੀ ਸੀ, ਜਿਸ ਦੇ ਅਧਾਰ ਤੇ BSF ਅਤੇ ਅੰਮ੍ਰਿਤਸਰ ਪੁਲਿਸ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ। ਆਪ੍ਰੇਸ਼ਨ ਦੌਰਾਨ ਚੌਕਸ ਜਵਾਨਾਂ ਨੇ ਸਫਲਤਾਪੂਰਵਕ ਹੈਰੋਇਨ ਦਾ ਇੱਕ ਵੱਡਾ ਪੈਕੇਟ ਬਰਾਮਦ ਕੀਤਾ। ਜਿਸਦਾ ਕੁੱਲ ਵਜ਼ਨ ਲਗਭਗ 500 ਗ੍ਰਾਮ ਸੀ। ਨਸ਼ੀਲੇ ਪਦਾਰਥਾਂ ਨੂੰ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਗਿਆ ਸੀ ਅਤੇ ਇਹ ਬਰਾਮਦਗੀ ਅੰਮ੍ਰਿਤਸਰ ਦੇ ਪਿੰਡ ਰੋੜਾਂਵਾਲਾ ਖੁਰਦ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਕੀਤੀ ਗਈ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਕਰੀਬ 3 ਕਿੱਲੋ ਹੈ.ਰੋਇ.ਨ ਸਣੇ ਤ.ਸਕਰ ਕੀਤਾ ਕਾਬੂ, ਢਾਈ ਲੱਖ ਦੀ ਡ.ਰੱਗ ਮਨੀ ਵੀ ਬਰਾਮਦ
ਵੀਡੀਓ ਲਈ ਕਲਿੱਕ ਕਰੋ -: