ਸਰਹੱਦ ‘ਤੇ ਤਾਇਨਾਤ BSF ਦੇ ਜਵਾਨਾਂ ਨੇ ਇੱਕ ਵਾਰ ਫਿਰ ਨਸ਼ੀਲੇ ਪਦਾਰਥਾਂ ਦੀ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਹੈ। ਫਿਰੋਜ਼ਪੁਰ ਬਾਰਡਰ ‘ਤੇ ਤਾਇਨਾਤ BSF ਦੀ 160 ਬਟਾਲੀਅਨ ਨੇ ਸਰਹੱਦ ‘ਤੇ ਪਾਕਿਸਤਾਨੀ ਡਰੋਨ ਨੂੰ ਡੇਗਣ ‘ਚ ਸਫਲਤਾ ਹਾਸਲ ਕੀਤੀ ਹੈ। ਤਲਾਸ਼ੀ ਮੁਹਿੰਮ ਦੌਰਾਨ ਛਾਂਗਾ ਰਾਏ ਹਿਠਾੜ ਸਰਹੱਦ ‘ਤੇ ਇੱਕ ਕਣਕ ਦੇ ਖੇਤ ‘ਚੋਂ ਇਕ ਪਾਕਿਸਤਾਨੀ ਡਰੋਨ ਅਤੇ ਅੱਧਾ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
BSF ਦੇ ਲੋਕ ਸੰਪਰਕ ਅਧਿਕਾਰੀ ਅਨੁਸਾਰ ਰਾਤ 9:30 ਵਜੇ ਸਰਹੱਦ ‘ਤੇ ਸਥਿਤ ਚੈਕ ਪੋਸਟ ਬਹਾਦਰਪੁਰ ਦੇ ਇਲਾਕੇ ਅੰਦਰ ਪਾਕਿਸਤਾਨੀ ਡਰੋਨ ਦੀ ਹਿਲਜੁਲ ਅਤੇ ਆਵਾਜ਼ ਸੁਣਾਈ ਦਿੱਤੀ ਸੀ। ਇਸ ਦੇ ਨਾਲ ਹੀ ਸਰਹੱਦ ‘ਤੇ ਤਾਇਨਾਤ BSF ਨੇ ਡਰੋਨ ‘ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ BSF ਅਤੇ ਖੁਫੀਆ ਏਜੰਸੀਆਂ ਦੇ ਸਰਚ ਅਭਿਆਨ ਸ਼ੁਰੂ ਕੀਤਾ।
ਇਹ ਵੀ ਪੜ੍ਹੋ : UP ‘ਚ ਵੱਡਾ ਹਾ.ਦਸਾ: ਸ਼ਰਧਾਲੂਆਂ ਨਾਲ ਭਰੀ ਟ੍ਰੈਕਟਰ-ਟ੍ਰਾਲੀ ਛੱਪੜ ‘ਚ ਡਿੱਗੀ, 15 ਦੀ ਮੌ.ਤ
ਇਸ ਦੌਰਾਨ ਕੰਡਿਆਲੀ ਵਾੜ ਦੇ ਪਿੱਛੇ ਪਿੰਡ ਛਾਂਗਾ ਰਾਏ ਹਿਠਾੜ ‘ਚ ਕਣਕ ਦੇ ਖੇਤ ‘ਚੋਂ ਇਕ ਪਾਕਿਸਤਾਨੀ ਡਰੋਨ ਬਰਾਮਦ ਹੋਇਆ। ਜਿਸ ਵਿੱਚ ਪੀਲੀ ਟੇਪ ਨਾਲ ਲਪੇਟਿਆ ਹੋਇਆ ਇੱਕ ਪੈਕੇਟ ਵੀ ਬਰਾਮਦ ਹੋਇਆ, ਜਿਸ ਵਿੱਚ 1 ਪੈਕੇਟ ਹੈਰੋਇਨ ਬਰਾਮਦ ਹੋਈ, ਜਿਸ ਦਾ ਕੁੱਲ ਵਜ਼ਨ ਅੱਧਾ ਕਿਲੋ ਦੱਸਿਆ ਜਾ ਰਿਹਾ ਹੈ।