ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਬਰਨਾਲਾ ਜ਼ਿਲ੍ਹੇ ਨਿੱਜੀ ਸਕੂਲਾਂ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ। ਦਫ਼ਤਰ ਜ਼ਿਲ੍ਹਾ ਸਿੱਖਿਅ ਅਫ਼ਸਰ (ਐ.ਸਿ.) ਬਰਨਾਲਾ ਵੱਲੋਂ ਜਾਰੀ ਕੀਤੇ ਹੁਕਮਾਂ ’ਤੇ ਜ਼ਿਲ੍ਹਾ ਬਰਨਾਲਾ ਅੰਦਰ 26 ਨਿੱਜੀ ਸਕੂਲਾਂ ਦੀ ਮਾਨਤਾ ਰੱਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਸਕੂਲਾਂ ਵਿਰੁਧ ਸਾਲ 2023-24 ਦੇ ਬਿਲਡਿੰਗ ਸੇਫ਼ਟੀ, ਫਾਇਰ ਸੇਫ਼ਟੀ ਤੇ ਪਾਣੀ ਦੀ ਰੀਪੋਰਟ ਪੇਸ਼ ਨਾ ਕਰਨ ਦੇ ਚਲਦਿਆਂ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ED ਦੇ ਸੰਮਨ ਖਿਲਾਫ਼ ਕੇਜਰੀਵਾਲ ਨੇ ਦਾਇਰ ਕੀਤੀ ਇੱਕ ਹੋਰ ਪਟੀਸ਼ਨ, HC ਨੂੰ ਕਿਹਾ- ਮੈਂ ਪੇਸ਼ ਹੋਣ ਲਈ ਤਿਆਰ ਹਾਂ, ਪਰ…
ਜਾਣਕਾਰੀ ਅਨੁਸਾਰ ਸਕੂਲਾਂ ਨੂੰ ਇਹ ਸਰਟੀਫਿਕੇਟ 24 ਫ਼ਰਵਰੀ ਤੱਕ ਜਮ੍ਹਾਂ ਕਰਵਾਉਣ ਦੀ ਹਦਾਇਤ ਗਈ ਸੀ, ਪਰ ਸਕੂਲਾਂ ਵੱਲੋਂ ਇਹ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਗਏ, ਜਿਸ ਕਾਰਨ ਆਰਟੀਈ ਐਕਟ 2009 ਦੇ ਸੈਕਸ਼ਨ 18 (3) ਅਨੁਸਾਰ ਦਫ਼ਤਰ ਜ਼ਿਲ੍ਹਾ ਸਿੱਖਿਅ ਅਫ਼ਸਰ (ਐ.ਸਿ.) ਬਰਨਾਲਾ ਵੱਲੋਂ ਇਨ੍ਹਾਂ ਸਕੂਲਾਂ ਦੀ ਮਾਨਤਾ ਨੂੰ ਰੱਦ ਕਰਨ ਦਾ ਹੁਕਮ ਸੁਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: