ਹਰਿਆਣਾ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਨਾਇਬ ਸੈਣੀ ਅੱਜ ਪਹਿਲੀ ਵਾਰ ਪੰਚਕੂਲਾ ਦੇ ਨਾਡਾ ਸਾਹਿਬ ਗੁਰਦੁਆਰਾ ਮੱਥਾ ਟੇਕਣ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਗੁਰਦੁਆਰੇ ਵਿੱਚ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੂੰ ਕਰਨਾਲ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ ਅਤੇ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਅੱਜ ਤੋਂ ਸ਼ੁਰੂ ਹੋ ਜਾਣਗੀਆਂ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਿਨਾਂ ਖਰਚੇ ਅਤੇ ਬਿਨਾਂ ਪਰਚੀ ਦੇ ਨੌਕਰੀਆਂ ਦਿੱਤੀਆਂ ਹਨ। ਸਾਡੀ ਸਰਕਾਰ ਨੇ ਚਿਰਾਯੁ ਯੋਜਨਾ ਨੂੰ ਜੋੜ ਕੇ ਹਰ ਸਕੀਮ ਦਾ ਲਾਭ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਭਾਜਪਾ ਹਰਿਆਣਾ ਦੀਆਂ 10 ਵਿੱਚੋਂ 10 ਲੋਕ ਸਭਾ ਸੀਟਾਂ ਜਿੱਤੇਗੀ। ਅਸੀਂ ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ ’ਤੇ ਲੋਕਾਂ ਵਿੱਚ ਜਾਵਾਂਗੇ। CM ਨੇ ਕਿਹਾ ਕਿ ਮੈਂ ਇੱਥੋਂ ਕਰਨਾਲ ਜਾਵਾਂਗਾ। ਅੰਬਾਲਾ ਛਾਉਣੀ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਵਾਪਰਿਆ ਸੜਕ ਹਾ.ਦਸਾ, ਦੁਕਾਨ ਅੰਦਰ ਜਾ ਵੜੀ ਬੇਕਾਬੂ ਗੱਡੀ, ਹਾ.ਦਸੇ ‘ਚ ਮਹਿਲਾ ਸਣੇ 2 ਜ਼ਖਮੀ
ਸਾਬਕਾ ਗ੍ਰਹਿ ਮੰਤਰੀ ਦੀ ਨਾਰਾਜ਼ਗੀ ਬਾਰੇ CM ਨੇ ਕਿਹਾ ਕਿ ਅਨਿਲ ਵਿੱਜ ਸਾਡੇ ਨੇਤਾ ਹਨ, ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਮੈਨੂੰ ਪਹਿਲਾਂ ਵੀ ਉਨ੍ਹਾਂ ਤੋਂ ਨਿਰੰਤਰ ਮਾਰਗਦਰਸ਼ਨ ਮਿਲਦਾ ਰਿਹਾ ਹੈ, ਮੈਂ ਭਵਿੱਖ ਵਿੱਚ ਵੀ ਅਨਿਲ ਵਿੱਜ ਤੋਂ ਅਸ਼ੀਰਵਾਦ ਲੈਂਦਾ ਰਹਾਂਗਾ। ਉਨ੍ਹਾਂ ਦੱਸਿਆ ਕਿ ਅਸੀਂ ਉਨ੍ਹਾਂ ਦਾ ਆਸ਼ੀਰਵਾਦ ਲੈ ਕੇ ਹੀ ਅੰਬਾਲਾ ਵਿੱਚ ਚੋਣ ਪ੍ਰਚਾਰ ਨੂੰ ਅੱਗੇ ਵਧਾਉਣ ਦਾ ਕੰਮ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: