ਦਿੱਲੀ ਦੇ ਸ਼ਰਧਾ ਕਤਲ ਕਾਂਡ ਤੋਂ ਬਾਅਦ ਹੁਣ ਰਾਜਧਾਨੀ ਵਿੱਚ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਤਿਲਕ ਨਗਰ ‘ਚ ਮਨਪ੍ਰੀਤ ਨਾਂ ਦੇ ਵਿਅਕਤੀ ਨੇ ਆਪਣੀ ਲਿਵ-ਇਨ ਪਾਰਟਨਰ ਰੇਖਾ ਰਾਣੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕਤਲ ‘ਤੋਂ ਬਾਅਦ ਉਹ ਫਰਾਰ ਹੈ। ਦਿੱਲੀ ਦੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਤਲ ਅਤੇ ਅਗਵਾ ਦੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ।
ਇਸ ਘਟਨਾ ਦੇ ਬਾਰੇ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮ੍ਰਿਤਕਾ ਦਾ ਨਾਂ ਰੇਖਾ ਰਾਣੀ ਹੈ, ਜੋ ਪਿਛਲੇ 15 ਸਾਲਾਂ ਤੋਂ ਗਣੇਸ਼ ਨਗਰ ‘ਚ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ। ਇਸ ਘਟਨਾ ਦੀ ਜਾਣਕਾਰੀ ਤਿਲਕ ਨਗਰ ਥਾਣੇ ਨੂੰ ਦੁਪਹਿਰ 12.28 ਵਜੇ ਮਿਲੀ। ਇਸ ਤੋਂ ਬਾਅਦ ਇਕ ਟੀਮ ਘਰ ਪਹੁੰਚੀ ਅਤੇ ਦੇਖਿਆ ਕਿ ਦਰਵਾਜ਼ਾ ਬੰਦ ਸੀ। ਪੁਲਿਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਰੇਖਾ ਰਾਣੀ ਦੀ ਲਾਸ਼ ਪਈ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਦੋਸ਼ੀ ਦਿੱਲੀ ‘ਚ ਸੈਕੰਡ ਹੈਂਡ ਕਾਰਾਂ ਦੀ ਵਿਕਰੀ ਅਤੇ ਖਰੀਦਦਾਰੀ ਦਾ ਕਾਰੋਬਾਰ ਕਰਦਾ ਹੈ। ਉਸਦੇ ਪਿਤਾ ਅਮਰੀਕਾ ਵਿੱਚ ਸੈਟਲ ਹਨ। ਉਨ੍ਹਾਂ ਦਾ ਵਿਆਹ 2006 ‘ਚ ਹੋਇਆ ਸੀ। ਪਤਨੀ ਨਾਲ ਉਸ ਦੇ 2 ਬੇਟੇ ਹਨ ਪਰ 2015 ‘ਚ ਉਹ ਰੇਖਾ ਨਾਂ ਦੀ ਔਰਤ ਦੇ ਸੰਪਰਕ ‘ਚ ਆਇਆ ਅਤੇ ਦੋਵਾਂ ‘ਚ ਪਿਆਰ ਵੱਧ ਗਿਆ। ਮਨਪ੍ਰੀਤ ਨੇ ਫਿਰ ਗਣੇਸ਼ ਨਗਰ ‘ਚ ਕਿਰਾਏ ‘ਤੇ ਮਕਾਨ ਲੈ ਲਿਆ। ਜਿਸ ‘ਚ ਉਹ ਰੇਖਾ ਨਾਲ ਲਿਵ-ਇਨ ‘ਚ ਰਹਿਣ ਲੱਗਿਆ। ਹੌਲੀ-ਹੌਲੀ ਉਸ ਨੂੰ ਲੱਗਾ ਕਿ ਉਹ ਹੁਣ ਇਸ ਰਿਸ਼ਤੇ ‘ਚ ਫਸਿਆ ਮਹਿਸੂਸ ਕਰ ਰਿਹਾ ਹੈ, ਇਸ ਲਈ ਉਸ ਨੇ ਰੇਖਾ ਨੂੰ ਖਤਮ ਕਰਨ ਦੀ ਯੋਜਨਾ ਬਣਾਈ।
ਇਹ ਵੀ ਪੜ੍ਹੋ : ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ: ਖਾਈ ’ਚ ਡਿੱਗੀ ਗੱਡੀ, 1 ਦੀ ਮੌਤ
ਪੁਲਿਸ ਮੁਤਾਬਕ 1 ਦਸੰਬਰ ਦੀ ਰਾਤ ਨੂੰ ਦੋਸ਼ੀ ਫਲੈਟ ‘ਤੇ ਪਹੁੰਚਿਆ ਅਤੇ ਰੇਖਾ ਦੀ 16 ਸਾਲਾ ਬੇਟੀ ਨੂੰ ਖਾਣੇ ‘ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਉਸ ਨੂੰ ਸੁਲਾ ਦਿੱਤਾ। ਇਸ ਤੋਂ ਬਾਅਦ ਉਸ ਨੇ ਰੇਖਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ, ਜੋ ਉਸ ਨੇ ਕੁਝ ਸਮਾਂ ਪਹਿਲਾਂ ਕਤਲ ਕਰਨ ਦੇ ਮਕਸਦ ਨਾਲ ਖਰੀਦਿਆ ਸੀ। ਪੱਛਮੀ ਦਿੱਲੀ ਦੇ ਡਿਪਟੀ ਕਮਿਸ਼ਨਰ ਪੁਲਿਸ ਘਨਸ਼ਿਆਮ ਬਾਂਸਲ ਨੇ ਦੱਸਿਆ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਔਰਤ ਨੂੰ 2 ਵਾਰ ਚਾਕੂ ਮਾਰਿਆ ਗਿਆ ਸੀ। ਉਸ ਅਨੁਸਾਰ ਇਕ ਵਾਰ ਜਬੜੇ ਅਤੇ ਗਲੇ ‘ਤੇ ਚਾਕੂ ਨਾਲ ਹਮਲਾ ਹੋਇਆ ਹੈ ਜਦਕਿ ਦੂਜਾ ਹਮਲਾ ਹੱਥ ‘ਤੇ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
