ਪੰਜਾਬ ਦੇ ਬਰਗਾੜੀ ਬੇਅਦਬੀ ਕਾਂਡ ਦੇ ਤਿੰਨ ਕੇਸਾਂ ਸਮੇਤ ਕਰੀਬ ਦਸ ਕੇਸਾਂ ਵਿੱਚ ਲੋੜੀਂਦੇ ਭਗੌੜੇ ਪ੍ਰਦੀਪ ਕਲੇਰ ਦੀ ਗ੍ਰਿਫ਼ਤਾਰੀ ’ਤੇ ਸੂਬੇ ਦੇ ਡੀਜੀਪੀ ਗੌਰਵ ਯਾਦਵ, ਫਰੀਦਕੋਟ ਜ਼ਿਲ੍ਹੇ ਦੇ SSP ਹਰਜੀਤ ਸਿੰਘ, ਇੰਸਪੈਕਟਰ ਹਰਬੰਸ਼ ਸਿੰਘ, SI ਸੁਖਜਿੰਦਰ ਪਾਲ, ASI ਗੁਰਵਚਨ ਸਿੰਘ, ਹੈੱਡ ਕਾਂਸਟੇਬਲ ਰਣਦੀਪ ਸਿੰਘ, ਕਾਂਸਟੇਬਲ ਭਲਵਿੰਦਰ ਸਿੰਘ, ਟੀਮ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਚੰਗੇ ਕੰਮ ਨੂੰ ਦੇਖਦੇ ਹੋਏ ਡਾਇਰੈਕਟਰ ਜਨਰਲ ਦੀ ਸ਼ਲਾਘਾ ਡਿਸਕ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਸਾਲ 2015 ਵਿੱਚ ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਤ ਤਿੰਨ ਮਾਮਲਿਆਂ ਵਿੱਚ ਫਰੀਦਕੋਟ ਪੁਲਿਸ ਡੇਰਾ ਸੱਚਾ ਸੌਦਾ ਨਾਲ ਸਬੰਧਤ ਪ੍ਰਦੀਪ ਕਲੇਰ ਦੀ ਭਾਲ ਕਰ ਰਹੀ ਸੀ। ਇਸ ਦੇ ਲਈ ਫਰੀਦਕੋਟ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਦੇਸ਼ ਭਰ ਵਿੱਚ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਦਰਜ ਕੀਤੇ ਗਏ ਕੇਸ ਵਿੱਚ ਹਾਲੇ ਦੋ ਹੋਰ ਮੁਲਜ਼ਮ, ਇੱਕ ਭਗੌੜਾ ਅਤੇ ਇੱਕ ਚਾਰਜਸ਼ੀਟਰ ਹੈ, ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਜਾਰੀ ਹੈ।
ਫ਼ਰੀਦਕੋਟ ਪੁਲਿਸ ਨੂੰ ਰਾਮ ਮੰਦਿਰ ਦੇ ਪਾਵਨ ਸਮਾਗਮ ਦੌਰਾਨ ਭਾਜਪਾ ਆਗੂ ਨਾਲ ਵਾਇਰਲ ਹੋਈ ਫੋਟੋ ਦੇ ਆਧਾਰ ‘ਤੇ ਪ੍ਰਦੀਪ ਕਲੇਰ ਦੇ ਅਯੁੱਧਿਆ ‘ਚ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। ਉਕਤ ਫ਼ੋਟੋ ਦਾ ਨੋਟਿਸ ਲੈਂਦਿਆਂ ਸੀ.ਆਈ.ਏ ਸਟਾਫ਼ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ‘ਚ ਤੁਰੰਤ ਜਾਂਚ ਟੀਮ ਅਯੁੱਧਿਆ ਲਈ ਰਵਾਨਾ ਹੋਈ। ਜਦੋਂਕਿ ਟੀਮ ਨੂੰ ਮੁਲਜ਼ਮ ਨਹੀਂ ਲੱਭੇ ਪਰ ਉਨ੍ਹਾਂ ਨੂੰ ਕੁਝ ਅਹਿਮ ਸੁਰਾਗ ਮਿਲੇ ਹਨ। ਜਿਸ ਦੇ ਆਧਾਰ ‘ਤੇ ਟੀਮ ਦੋਸ਼ੀ ਦਾ ਗਾਜ਼ੀਆਬਾਦ ਤੱਕ ਪਿੱਛਾ ਕਰਨ ‘ਚ ਸਫਲ ਰਹੀ। ਜਿੱਥੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪ੍ਰੋਡਕਸ਼ਨ ਵਾਰੰਟ ’ਤੇ ਫਰੀਦਕੋਟ ਲਿਆਂਦਾ ਗਿਆ।
ਇਹ ਵੀ ਪੜ੍ਹੋ : ਚਾਂਦੀ ਦੇ ਹਥੌੜੇ ਤੇ ਸੋਨੇ ਦੀ ਛੈਣੀ ਨਾਲ ਬਣਾਈਆਂ ਗਈਆਂ ਸਨ ਰਾਮਲੱਲਾ ਦੀਆਂ ਅੱਖਾਂ, ਮੂਰਤੀਕਾਰ ਯੋਗੀਰਾਜ ਨੇ ਸਾਂਝੀ ਕੀਤੀ ਤਸਵੀਰ
ਮੁਲਜ਼ਮ ਪ੍ਰਦੀਪ ਨੂੰ ਸ਼ਨੀਵਾਰ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। SIT ਨੇ ਅਦਾਲਤ ਤੋਂ ਮੁਲਜ਼ਮਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਮੰਗਿਆ। ਅਦਾਲਤ ਨੇ ਮੁਲਜ਼ਮਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ ਹੈ। ਦੱਸ ਦੇਈਏ ਕਿ ਮੁਲਜ਼ਮਾਂ ਖ਼ਿਲਾਫ਼ ਬਠਿੰਡਾ ਸਮੇਤ ਹੋਰ ਕਈ ਥਾਵਾਂ ’ਤੇ ਕੇਸ ਦਰਜ ਹਨ। ਉਸ ਨੂੰ ਸਾਰੇ ਕੇਸਾਂ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –