ਕਾਂਗਰਸ ਪਾਰਟੀ ਦੇ ਵੱਡੇ ਬੁਲਾਰੇ ਗੌਰਵ ਵੱਲਭ ਵੀਰਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਅੱਜ ਸਵੇਰੇ ਹੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ ਅਸਤੀਫਾ ਪੱਤਰ ਵੀ ਸਾਂਝਾ ਕੀਤਾ ਸੀ। ਗੌਰਵ ਵੱਲਭ ਨੇ ਆਪਣੀ ਪੋਸਟ ‘ਚ ਲਿਖਿਆ ਕਿ ਕਾਂਗਰਸ ਪਾਰਟੀ ਬਿਨਾਂ ਦਿਸ਼ਾ ਦੇ ਅੱਗੇ ਵਧ ਰਹੀ ਹੈ ਅਤੇ ਮੈਂ ਇਸ ‘ਚ ਸਹਿਜ ਮਹਿਸੂਸ ਨਹੀਂ ਕਰ ਰਿਹਾ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਮੁੱਕੇਬਾਜ਼ ਵਿਜੇਂਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਬਿਨਾਂ ਕਿਸੇ ਨਿਰਦੇਸ਼ ਦੇ ਚੋਣਾਂ ਵਿਚ ਅੱਗੇ ਵਧ ਰਹੀ ਹੈ। ਅਜਿਹੇ ‘ਚ ਉਸ ਦੇ ਨਾਲ ਰਹਿਣ ਦਾ ਕੋਈ ਮਤਲਬ ਨਹੀਂ ਹੈ। ਗੌਰਵ ਵੱਲਭ ਨੇ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਸੰਬੋਧਨ ਕਰਦੇ ਹੋਏ ਅਸਤੀਫਾ ਦੇ ਦਿੱਤਾ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਵੀ ਕੀਤਾ ਹੈ।
ਇਹ ਵੀ ਪੜ੍ਹੋ : ਡੇਰਾਬੱਸੀ ‘ਚ ਅ.ਫ਼ੀਮ ਦੀ ਖੇਤੀ ਦਾ ਪਰਦਾਫਾਸ਼ ! ਅ.ਫ਼ੀਮ ਦੇ 450 ਪੌਦੇ, 880 ਡੋ.ਡੇ ਤੇ ਲਾਲ ਫੁੱਲ ਬਰਾਮਦ
ਗੌਰਵ ਵੱਲਭ ਨੇ ਕਿਹਾ, ‘ਕਾਂਗਰਸ ਪਾਰਟੀ ਅੱਜ ਜਿਸ ਦਿਸ਼ਾਹੀਣ ਤਰੀਕੇ ਨਾਲ ਅੱਗੇ ਵਧ ਰਹੀ ਹੈ, ਉਸ ਤੋਂ ਮੈਂ ਸਹਿਜ ਮਹਿਸੂਸ ਨਹੀਂ ਕਰ ਰਿਹਾ। ਮੈਂ ਸਵੇਰ-ਸ਼ਾਮ ਨਾ ਤਾਂ ਸਨਾਤਨ ਵਿਰੋਧੀ ਨਾਅਰੇ ਲਗਾ ਸਕਦਾ ਹਾਂ ਅਤੇ ਨਾ ਹੀ ਦੇਸ਼ ਦੀ ਦੌਲਤ ਬਣਾਉਣ ਵਾਲਿਆਂ ਨੂੰ ਗਾਲ੍ਹਾਂ ਦੇ ਸਕਦਾ ਹਾਂ। ਇਸ ਲਈ ਮੈਂ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।
ਵੀਡੀਓ ਲਈ ਕਲਿੱਕ ਕਰੋ -: