ਹੁਸ਼ਿਆਰਪੁਰ ਦੇ ਮੁਕੇਰੀਆ-ਤਲਵਾੜਾ ਮੁੱਖ ਸੜਕ ਤੇ ਦੇਰ ਸ਼ਾਮ ਇੱਕ ਸੜਕ ਹਾਦਸਾ ਵਾਪਰ ਗਿਆ। ਇੱਥੇ ਤੇਜ਼ ਮੀਂਹ ਅਤੇ ਗੜੇਮਾਰੀ ਤੋਂ ਬਾਅਦ ਇੱਕ ਤੇਜ਼ ਰਫਤਾਰ ਮੋਟਰਸਾਈਕਲ ਤਿਲਕ ਗਿਆ, ਜਿਸ ਤੋਂ ਬਾਅਦ ਇਹ ਸਾਹਮਣੇ ਤੋਂ ਆ ਰਹੇ ਇੱਕ ਟਿੱਪਰ ਹੇਠ ਆ ਗਿਆ। ਘਟਨਾ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦੀ ਟੀਮ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚ ਗਈ ਹੈ।
ਜਾਣਕਾਰੀ ਅਨੁਸਾਰ ਟਿੱਪਰ ਮੁਕੇਰੀਆ ਵੱਲ ਤੋ ਆ ਰਿਹਾ ਸੀ, ਜਦੋ ਉਹ ਤਲਵਾੜਾ ਦੇ ਸੈਕਟਰ 2 ਨਜਦੀਕ ਪਹੁੰਚਿਆ ਤਾਂ ਸਾਹਮਣੇ ਤੋ ਦੋ ਨੌਜਵਾਨ ਮੋਟਰਸਾਇਕਲ ਤੇ ਸਵਾਰ ਹੋ ਕੇ ਆ ਰਹੇ ਸੀ। ਇੱਥੇ ਸੜਕ ਕਿਨਾਰੇ ਡਿੱਗੇ ਦਰੱਖਤ ਦੇ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ ਅਤੇ ਫਿਸਲ ਕੇ ਟਿੱਪਰ ਹੇਠ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਦੀ ਰਫਤਾਰ ਬਹੁਤ ਜਿਆਦਾ ਸੀ।
ਇਹ ਵੀ ਪੜ੍ਹੋ : ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਪਹੁੰਚੀਆਂ ਧਰਮਸ਼ਾਲਾ, 7 ਮਾਰਚ ਤੋਂ ਖੇਡਿਆ ਜਾਵੇਗਾ ਪੰਜਵਾਂ ਟੈਸਟ ਮੈਚ
ਇਸ ਤੋ ਬਾਅਦ ਦੋਵੇ ਨੌਜਵਾਨ ਮੋਟਰਸਾਇਕਲ ਘਟਨਾ ਵਾਲੀ ਥਾਂ ਤੇ ਛੱਡ ਕੇ ਫਰਾਰ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਤਲਵਾੜਾ ਪੁਲਿਸ ਘਟਨਾ ਵਾਲੇ ਸਥਾਨ ਤੇ ਪਹੁੰਚੀ। ਮੋਕੇ ਤੇ ਪਹੁੰਚ ਕੇ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜਮ ਨੇ ਦੱਸਿਆ ਕੀ ਉਹਨਾ ਵੱਲੋ ਟਿੱਪਰ ਤੇ ਬਾਇਕ ਨੂੰ ਥਾਣੇ ਲਿਜਾਇਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: