ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਨ੍ਹੀ ਦਿਨੀਂ ਕੈਂਸਰ ਨਾਲ ਜੰਗ ਲੜ ਰਹੀ ਹੈ। ਇਸੇ ਵਿਚਾਲੇ ਹਿਨਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣਾ ਸਿਰ ਮੁੰਡਵਾਉਂਦੀ ਹੋਈ ਨਜ਼ਰ ਆਈ। ਸਾਂਝੀ ਕੀਤੀ ਗਈ ਵੀਡੀਓ ਵਿੱਚ ਹਿਨਾ ਨੇ ਦੱਸਿਆ ਕਿ ਕੈਂਸਰ ਦੇ ਚੱਲਦਿਆਂ ਬਹੁਤ ਵਾਲ ਝੜਨ ਲੱਗੇ ਸਨ। ਵਾਲਾਂ ਨੂੰ ਝੜਦੇ ਹੋਏ ਦੇਖਣਾ ਤਣਾਅ ਨਾਲ ਭਰਿਆ ਤੇ ਡਿਪ੍ਰੈਸ਼ਨ ਵਰਗਾ ਸੀ। ਜਿਸ ਕਾਰਨ ਉਨ੍ਹਾਂ ਨੇ ਆਪਣਾ ਸਿਰ ਮੁੰਡਵਾਉਣ ਦਾ ਫੈਸਲਾ ਕੀਤਾ।
ਇਸ ਵੀਡੀਓ ਵਿੱਚ ਅੱਗੇ ਹਿਨਾ ਨੇ ਸਾਰੇ ਕੈਂਸਰ ਪੀੜਤਾਂ ਲਈ ਇੱਕ ਮੋਟੀਵੇਸ਼ਨਲ ਮੈਸੇਜ ਵੀ ਸਾਜਨਹਾ ਕੀਤਾ ਤੇ ਲੋਕਾਂ ਨੂੰ ਮਾਨਸਿਕ ਰੂਪ ਨਾਲ ਮਜ਼ਬੂਤ ਰਹਿਣ ਦੀ ਗੁਜ਼ਾਰਿਸ਼ ਕੀਤੀ। ਹਿਨਾ ਨੇ ਕਿਹਾ ਕਿ ਉਹ ਅਸਲ ਵਿੱਚ ਇਸ ‘ਤੇ ਕੰਮ ਕਰਨਾ ਚਾਹੁੰਦੀ ਹੈ। ਪਾਜ਼ੀਟਿਵ ਰਹਿਣਾ ਚਾਹੁੰਦੀ ਹੈ ਤੇ ਖੁਸ਼ ਰਹਿਣਾ ਚਾਹੁੰਦੀ ਹੈ। ਉਸਨੇ ਕਿਹਾ ਕਿ ਉਹ ਹਰ ਚੀਜ਼ ਕਰਨਾ ਚਾਹੁੰਦੀ ਹੈ ਜੋ ਇਸ ਪੂਰੀ ਯਾਤਰਾ ਵਿੱਚ ਉਸਨੂੰ ਕੋਈ ਮੈਂਟਲ ਪ੍ਰਾਬਲਮ ਨਾ ਦੇਵੇ। ਹਿਨਾ ਨੇ ਕਿਹਾ ਕਿ ਇਹ ਬਹੁਤ ਤਣਾਅ ਨਾਲ ਭਰਿਆ ਹੋਇਆ ਤੇ ਡਿਪ੍ਰੈਸ਼ਨ ਵਰਗਾ ਹੈ। ਮੈਂ ਉਸ ਤੋਂ ਗੁਜ਼ਰਨਾ ਨਹੀਂ ਚਾਹੁੰਦੀ ਹਾਂ। ਮੇਰੇ ਕੰਟਰੋਲ ਵਿੱਚ ਜੋ ਪਹਿਲਾਂ ਤੋਂ ਹੈ ਉਸ ‘ਤੇ ਐਕਸ਼ਨ ਲੈਣਾ ਹੈ।
ਇਹ ਵੀ ਪੜ੍ਹੋ: ਮਾਪਿਆਂ ਦਾ ਇਕਲੌਤਾ ਪੁੱਤ ਸ਼ੱਕੀ ਹਾਲਾਤਾਂ ‘ਚ ਲਾਪਤਾ, ਨੰਗਲ ਡੈਮ ਨੇੜਿਓਂ ਮਿਲਿਆ ਸਾਈਕਲ ਤੇ ਚੱਪਲਾਂ
ਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਹ ਬਹੁਤ ਮੁਸ਼ਕਿਲ ਹੈ। ਇਹ ਦਰਦਨਾਕ ਵੀ ਹੈ। ਆਪਣੇ ਆਪ ਨੂੰ ਇਸ ਸਭ ਦੇ ਵਿੱਚ ਨਾ ਪਾਓ। ਵਾਲ ਡਿੱਗਣ ਤੋਂ ਪਹਿਲਾਂ ਇਸ ਨੂੰ ਖਤਮ ਕਰ ਲਓ। ਮੈਂ ਹੀ ਕਰਨ ਜਾ ਰਹੀ ਹਾਂ। ਇਸ ਨਾਲ ਕੁਝ ਬਦਲਣ ਵਾਲਾ ਨਹੀਂ ਹੈ। ਤੁਸੀਂਜਿਸ ਤਰ੍ਹਾਂ ਹੋ ਉਸੇ ਤਰ੍ਹਾਂ ਹੀ ਰਹੋਗੇ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਖੂਬਸੂਰਤ ਹੋ ਜਾਓਗੇ। ਇਸ ਨਵੀਂ ਯਾਤਰਾ ਵਿੱਚ ਖੁਦ ਨੂੰ ਹਰ ਤਰਾਂ ਨਾਲ ਅਪਣਾਓ। ਇੰਨਾ ਕਹਿਣ ਤੋਂ ਬਾਅਦ ਹਿਨਾ ਨੇ ਆਪਣਾ ਸਿਰ ਮੁੰਡਵਾ ਲਿਆ।
ਦੱਸ ਦੇਈਏ ਕਿ ਹਿਨਾ ਖਾਨ ਥਰਡ ਸਟੇਜ ਦੇ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਦੋਂ ਤੋਂ ਅਦਾਕਾਰਾ ਨੂੰ ਇਸ ਬਾਰੇ ਪਤਾ ਲੱਗਿਆ ਹੈ ਉਦੋਂ ਤੋਂ ਉਹ ਆਪਣੇ ਸੋਹਲ ਮੀਡੀਆ ਅਕਾਊਂਟ ‘ਤੇ ਪਾਜ਼ੀਟਿਵ ਪੋਸਟਾਂ ਸਾਂਝੀਆਂ ਕਰ ਰਹੀ ਹੈ। ਅਦਾਕਾਰਾ ਆਪਣੀ ਕੈਂਸਰ ਯਾਤਰਾ ਨੂੰ ਰਿਕਾਰਡ ਕਰ ਰਹੀ ਹੈ ਤਾਂ ਜੋ ਇਹ ਕਿਸੇ ਦੇ ਕੰਮ ਆ ਸਕੇ।
ਵੀਡੀਓ ਲਈ ਕਲਿੱਕ ਕਰੋ -: