ਸੁਲਤਾਨਪੁਰ ਲੋਧੀ, ਕਪੂਰਥਲਾ ਦੇ ਪਵਿੱਤਰ ਕਾਲੀ ਬੇਨ ਕੰਢੇ ‘ਤੇ ਚੱਲ ਰਹੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਨੂੰ 9 ਨਵੀਆਂ ਕਿਸ਼ਤੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਨਵੀਆਂ ਕਿਸ਼ਤੀਆਂ ਦਾ ਉਦਘਾਟਨ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 9 ਨਵੀਆਂ ਕਿਸ਼ਤੀਆਂ ਲਈ ਵੱਡਾ ਯੋਗਦਾਨ ਇੰਗਲੈਂਡ ਰਹਿੰਦੇ ਐਨਆਰਆਈ ਮੋਤਾ ਸਿੰਘ ਸਰਾਏ ਦਾ ਰਿਹਾ ਹੈ। ਉਹਨਾਂ ਦੱਸਿਆ ਕਿ ਸਰਦਾਰ ਮੋਤਾ ਸਿੰਘ ਸਰਾਏ ਪਿਛਲੇ ਲੰਮੇ ਸਮੇਂ ਤੋਂ ਕਾਰ ਸੇਵਾ ਸਮੇਤ ਹੋਰ ਵੀ ਕਈ ਕੰਮਾਂ ਵਿਚ ਹਿੱਸਾ ਲੈ ਰਹੇ ਹਨ।
ਦੱਸ ਦੇਈਏ ਕਿ 2014 ਤੋਂ ਚੱਲ ਰਿਹਾ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਪੰਜਾਬ ਦਾ ਪਹਿਲਾ ਸੈਂਟਰ ਹੈ ਜਿੱਥੇ ਖਿਡਾਰੀਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਸ ਜਲ ਖੇਡ ਕੇਂਦਰ ਨੇ ਬਹੁਤ ਸਾਰੇ ਨੌਜਵਾਨਾਂ ਦਾ ਉੱਜਵਲ ਭਵਿੱਖ ਸਿਰਜਿਆ ਹੈ ਅਤੇ ਇਸ ਸੈਂਟਰ ਤੋਂ ਸਿਖਲਾਈ ਲੈ ਕੇ ਕਈ ਖਿਡਾਰੀਆਂ ਨੂੰ ਨੌਕਰੀਆਂ ਵੀ ਮਿਲੀਆਂ ਹਨ।
ਇਹ ਵੀ ਪੜ੍ਹੋ : ਅਬੋਹਰ ‘ਚ ਜ਼ਮੀਨੀ ਵਿ.ਵਾ.ਦ ਨੂੰ ਲੈ ਕੇ ਚੱਲੀਆਂ ਗੋ.ਲੀ.ਆਂ, ਪਿਓ-ਪੁੱਤ ਸਣੇ ਤਿੰਨ ਲੋਕ ਜ਼ਖਮੀ
ਇਨ੍ਹਾਂ ਨਵੀਆਂ ਆਈਆਂ ਕਿਸ਼ਤੀਆਂ ਵਿੱਚ ਇੱਕ ਪੈਰਾਕੈਨੋ ਵੀ ਸ਼ਾਮਲ ਹੈ ਜੋ ਵਿਸ਼ੇਸ਼ ਤੌਰ ‘ਤੇ ਅਪਾਹਜ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ। ਜਿਸ ਰਾਹੀਂ ਅਪਾਹਜ ਵੀ ਇਸ ਖੇਡ ਨੂੰ ਸਿੱਖ ਸਕਣਗੇ। ਇਸ ਸੈਂਟਰ ਵਿੱਚ 2 ਟ੍ਰੇਨਰਾਂ ਦੀ ਅਗਵਾਈ ਵਿੱਚ ਰੋਜ਼ਾਨਾ 30 ਦੇ ਕਰੀਬ ਬੱਚੇ ਅਭਿਆਸ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: