ਤਪਾ ਮੰਡੀ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ 55 ਸਾਲ ਦੇ ਇੱਕ ਕਾਵੜੀਏ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਕਾਵੜੀਏ ਦੀ ਪਛਾਣ ਬਾਜੀਗਰ ਬਸਤੀ ਦੇ ਰਹਿਣ ਵਾਲੇ ਪ੍ਰੇਮ ਸਿੰਘ ਪੁੱਤਰ ਨੇਕ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਗਰੀਬ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਆਰਥਿਕ ਮੁਆਵਜੇ ਦੀ ਮੰਗ ਕੀਤੀ ਹੈ।
ਇਸ ਮੌਕੇ ਮ੍ਰਿਤਕ ਪ੍ਰੇਮ ਸਿੰਘ ਦੇ ਪਰਿਵਾਰਿਕ ਮੈਂਬਰ ਅਤੇ ਉਸਦੀ ਭੈਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੇਮ ਸਿੰਘ ਲੰਗਰ ਸੇਵਾ ਲਈ ਕਾਵੜ ਸੰਗ ਤਪਾ ਨਾਲ ਤਿੰਨ ਦਿਨ ਪਹਿਲਾਂ ਹੀ ਟਰੈਕਟਰ-ਟਰਾਲੀ ਰਾਹੀਂ ਰਾਹੀਂ ਹਰਿਦੁਆਰ ਜਾ ਰਿਹਾ ਸੀ। ਪਿਛਲੇ ਦਿਨੀ ਜਦ ਰੁੜਕੀ ਅਤੇ ਸਹਾਰਨਪੁਰ ਰੋਡ ਤੇ ਰੁਕੇ ਜਿੱਥੇ ਨਾਲ ਦੇ ਸਾਥੀ ਟ੍ਰੈਕਟਰ ਤੋਂ ਹੇਠਾਂ ਉਤਰ ਕੇ ਪਿਸ਼ਾਬ ਕਰਨ ਲਈ ਸਾਈਡ ਤੇ ਚਲੇ ਗਏ। ਪਰ ਟ੍ਰੈਕਟਰ-ਟਰਾਲੀ ਵਿੱਚ ਪਿਛਲੇ ਪਾਸੇ ਡਾਲੇ ‘ਤੇ ਬੈਠੇ ਪ੍ਰੇਮ ਸਿੰਘ ਨੂੰ ਇੱਕ ਤੇਜ਼ ਰਫਤਾਰ ਪਿਕਅੱਪ ਗੱਡੀ ਨੇ ਪਿੱਛੋਂ ਦੀ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਪ੍ਰੇਮ ਸਿੰਘ ਹੇਠਾਂ ਡਿੱਗ ਪਏ ਅਤੇ ਗੰਭੀਰ ਜ਼ਖਮੀ ਹੋ ਗਏ। ਹਾਲਤ ਜਿਆਦਾ ਗੰਭੀਰ ਹੋਣ ਕਾਰਨ ਪ੍ਰੇਮ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਮ੍ਰਿਤਕ ਪ੍ਰੇਮ ਸਿੰਘ ਆਪਣੇ ਘਰ ਦਾ ਇਕੱਲਾ ਕਮਾਊ ਸੀ, ਜੋ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਪ੍ਰੇਮ ਸਿੰਘ ਹਮੇਸ਼ਾ ਹੀ ਧਾਰਮਿਕ ਸੰਸਥਾਵਾਂ ਵਿੱਚ ਸੇਵਾਵਾਂ ਨਿਭਾਉਂਦਾ ਰਿਹਾ ਅਤੇ ਹਰ ਸਾਲ ਕਾਵੜ ਸੰਘ ਰਾਹੀਂ ਉਹ ਹਰਿਦੁਆਰ ਜਾਂਦਾ ਸੀ। ਪਰ ਇਸ ਵਾਰ ਕਾਵੜ ਸੰਘ ਲੰਗਰ ਦੀ ਸੇਵਾ ਕਰਨ ਗਏ ਪ੍ਰੇਮ ਸਿੰਘ ਦੀ ਇਸ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਗਈ।
ਇਹ ਵੀ ਪੜ੍ਹੋ : ਪਿੰਡ ਬੁਰਜ ਹਸਨ ’ਚ ਪ੍ਰਸ਼ਾਸਨ ਨੇ ਨ.ਸ਼ਾ ਤ.ਸਕ/ਰ ਦਾ ਢਾਹਿਆ ਘਰ, 30 ਮਰਲੇ ਪੰਚਾਇਤੀ ਜ਼ਮੀਨ ‘ਤੇ ਕੀਤਾ ਸੀ ਕਬਜ਼ਾ
ਜ਼ਿਕਰਯੋਗ ਹੈ ਕਿ ਪ੍ਰੇਮ ਸਿੰਘ ਦੇ ਪਹਿਲਾਂ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਆਪਣਾ ਪੁੱਤ ਛੱਡ ਗਿਆ। ਇਸ ਦੁੱਖ ਦਾਈ ਘਟਨਾ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਲਾਸ ਤਪਾ ਮੰਡੀ ਉਸਦੇ ਘਰ ਲਿਆਂਦੀ ਗਈ, ਜਿੱਥੇ ਪਰਿਵਾਰਿਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਇਸ ਦੁੱਖਦਾਈ ਘਟਨਾ ਤੇ ਦੁੱਖ ਅਰਪਿਤ ਕੀਤਾ. ਜਿਸ ਤੋਂ ਬਾਅਦ ਉਸਦਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























