ਦੱਖਣੀ ਅਮਰੀਕਾ ਦੇਸ਼ ਮੈਕਸੀਕੋ ਵਿੱਚ ਗਰਭਪਾਤ ਹੁਣ ਅਪਰਾਧ ਨਹੀਂ ਹੈ। ਦੇਸ਼ ਦੇ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਅਪਰਾਧ ਦੇ ਦਾਇਰੇ ਵਿੱਚੋਂ ਹਟਾ ਦਿੱਤਾ ਹੈ। ਮੈਕਸੀਕੋ ਦੇ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਸਜ਼ਾ ਵਾਲੀਆਂ ਧਾਰਾਵਾਂ ਵਿੱਚੋਂ ਬਾਹਰ ਕੱਢਣ ਦਾ ਆਦੇਸ਼ ਦਿੱਤਾ ਹੈ। ਹੁਣ ਮਹਿਲਾਵਾਂ ਦੇ ਲਈ ਗਰਭ ਨਾ ਰੱਖਣ ਦਾ ਫੈਸਲਾ ਕਰਨਾ ਜ਼ਿਆਦਾ ਆਸਾਨ ਹੋਵੇਗਾ। ਅਦਾਲਤ ਨੇ ਗਰਭਪਾਤ ‘ਤੇ ਲੱਗੀਆਂ ਸਾਰੀਆਂ ਕਾਨੂੰਨੀ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਗਰਭਪਾਤ ‘ਤੇ ਰਿਕ ਲਗਾਉਣ ਵਾਲੇ ਸਾਰੇ ਕਾਨੂੰਨ ਗੈਰ-ਸੰਵਿਧਾਨਕ ਹਨ। ਲੈਟਿਨ ਅਮਰੀਕਾ ਵਿੱਚ ਇਹ ਵੱਡੀ ਸਫਲਤਾ ਹੈ। ਕੋਰਟ ਨੇ ਕਾਨੂੰਨੀ ਵਿਵਸਥਾਵਾਂ ਨੂੰ ਹਟਾਉਣ ਦੇ ਆਦੇਸ਼ ਦਿੰਦੇ ਹੋਏ ਸਾਰੇ ਸਰਕਾਰੀ ਸਿਹਤ ਸੇਵਾਵਾਂ ਤੇ ਸੰਸਥਾਨਾਂ ਨੂੰ ਗਰਭਪਾਤ ਦੇ ਲਈ ਜ਼ਰੂਰੀ ਇੰਤਜ਼ਾਮ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਇਸ ਮਾਮਲੇ ਵਿੱਚ ਇਨਫਾਰਮੇਸ਼ਨ ਗਰੁੱਪ ਫਾਰ ਚੋਜੇਨ ਰੀਪ੍ਰੋਡਕਸ਼ਨ ਨੇ ਕਿਹਾ ਕਿ ਕਿਸੇ ਵੀ ਮਹਿਲਾ ਨੂੰ ਜਾਂ ਗਰਭਵਤੀ ਵਿਅਕਤੀ ਨੂੰ ਤੇ ਸਿਹਤ ਕਰਮਚਾਰੀਆਂ ਨੂੰ ਗਰਭਪਾਤ ਦੇ ਲਈ ਸਜ਼ਾ ਨਹੀਂ ਹੋਣੀ ਚਾਹੀਦੀ। ਮੈਕਸੀਕੋ ਦੇ 20 ਰਾਜਾਂ ਵਿੱਚ ਗਰਭਪਾਤ ਇੱਕ ਜ਼ੁਰਮ ਐਲਾਨਿਆ ਗਿਆ ਹੈ। ਇਨ੍ਹਾਂ ਰਾਜਾਂ ਵਿੱਚ ਇਸ ਆਦੇਸ਼ ‘ਤੇ ਅਮਲ ਕੀਤਾ ਜਾਵੇਗਾ ਪਰ ਕਾਨੂੰਨੀ ਪ੍ਰਕਿਰਿਆ ਹਾਲੇ ਬਣਨੀ ਬਾਕੀ ਹੈ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਇਕ ਹੋਰ ਉਪਰਾਲਾ, ਅਧਿਆਪਕਾਂ ਨੂੰ ਹਰ ਮਹੀਨੇ ਟਰਾਂਸਫਰ ਪਾਲਿਸੀ ‘ਚ ਦਿੱਤੀ ਇਹ ਸਹੂਲਤ
ਦੱਸ ਦੇਈਏ ਕਿ 2 ਸਾਲ ਪਹਿਲਾਂ 2021 ਵਿੱਚ ਗਰਭਪਾਤ ਨੂੰ ਅਪਰਾਧ ਦੀ ਸ਼੍ਰੇਣੀ ਵਿੱਚੋਂ ਕੱਢ ਦਿੱਤਾ ਗਿਆ ਸੀ, ਪਰ ਇਹ ਸਿਰਫ 2 ਰਾਜਾਂ ‘ਤੇ ਲਾਗੂ ਹੋਇਆ ਸੀ। ਮੈਕਸੀਕੋ ਵਿੱਚ ਗਰਭਪਾਤ ਦੀ ਮੰਗ ਕਰਨ ਵਾਲੀਆਂ ਮਹਿਲਾਵਾਂ ‘ਤੇ 3 ਸਾਲ ਤੱਕ ਦੀ ਜੇਲ੍ਹ ਤੇ ਜੁਰਮਾਨਾ ਲਗਾਇਆ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -: