ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਕੇਰਲ ਦੇ ਤਿਰੂਵਨੰਤਪੁਰਮ ਸਥਿਤ ਵਿਕਰਮ ਸਾਰਾਭਾਈ ਸਪੇਸ ਸੈਂਟਰ ਪਹੁੰਚੇ। ਇਸਰੋ ਦੇ ਮੁਖੀ ਐਸ ਸੋਮਨਾਥ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਇੱਥੇ ਲਗਭਗ 1800 ਕਰੋੜ ਰੁਪਏ ਦੇ ਤਿੰਨ ਪੁਲਾੜ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਦੇਸ਼ ਦੇ ਪਹਿਲੇ ਮਾਨਵ ਪੁਲਾੜ ਮਿਸ਼ਨ ਗਗਨਯਾਨ ਦੀ ਸਮੀਖਿਆ ਕੀਤੀ।
ਪ੍ਰਧਾਨ ਮੰਤਰੀ ਨੇ ਗਗਨਯਾਨ ਮਿਸ਼ਨ ‘ਤੇ ਭੇਜੇ ਜਾਣ ਵਾਲੇ ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਪੁਲਾੜ ਯਾਤਰੀ ਵਿੰਗ ਦਿੱਤੇ। ਗਗਨਯਾਨ ਮਿਸ਼ਨ ‘ਤੇ ਜਿਨ੍ਹਾਂ ਪੁਲਾੜ ਯਾਤਰੀਆਂ ਨੂੰ ਭੇਜਿਆ ਜਾਵੇਗਾ, ਉਨ੍ਹਾਂ ‘ਚ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਸ਼ਾਮਲ ਹਨ। ਚਾਰਾਂ ਦੀ ਟ੍ਰੇਨਿੰਗ ਰੂਸ ਵਿੱਚ ਹੋਈ ਹੈ।
ਇਹ ਵੀ ਪੜ੍ਹੋ : ਮੁਹੰਮਦ ਸ਼ਮੀ ਦੀ ਸਰਜਰੀ ਤੋਂ ਬਾਅਦ PM ਮੋਦੀ ਨੇ ਕੀਤਾ ਟਵੀਟ, ਜਲਦੀ ਠੀਕ ਹੋਣ ਦੀ ਕੀਤੀ ਕਾਮਨਾ
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਦੇਸ਼ ਪਹਿਲੀ ਵਾਰ 4 ਗਗਨਯਾਨ ਯਾਤਰੀਆਂ ਨਾਲ ਜਾਣੂ ਹੋਇਆ। ਇਹ ਸਿਰਫ਼ 4 ਨਾਮ ਜਾਂ 4 ਵਿਅਕਤੀ ਨਹੀਂ ਹਨ, ਇਹ ਚਾਰ ਸ਼ਕਤੀਆਂ ਹਨ ਜੋ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਨੂੰ ਪੁਲਾੜ ਵਿੱਚ ਲਿਜਾਣ ਜਾ ਰਹੇ ਹਨ। 40 ਸਾਲਾਂ ਬਾਅਦ ਕੋਈ ਭਾਰਤੀ ਪੁਲਾੜ ਵਿੱਚ ਜਾ ਰਿਹਾ ਹੈ, ਪਰ ਇਸ ਵਾਰ ਸਮਾਂ ਸਾਡਾ ਹੈ, ਗਿਣਤੀ ਵੀ ਸਾਡਾ ਹੈ ਅਤੇ ਰਾਕੇਟ ਵੀ ਸਾਡਾ ਹੈ।