ਰਾਏਕੋਟ ਸਦਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਿਆਂ ਖਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਕਰਵਾਈ ਕਰਦਿਆਂ ਚੌਂਕੀ ਜਲਾਲਦੀਵਾਲ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਉਕਤ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਜਾਣਕਾਰੀ ਦਿੰਦਿਆ ਥਾਣਾ ਸਦਰ ਰਾਏਕੋਟ ਦੇ SHO ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਜਲਾਲਦੀਵਾਲ ਦੇ ਇੰਚਾਰਜ ਲਖਵੀਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਰਾਜਗੜ੍ਹ ਵਿਖੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਇੱਕ ਮੁਖਬਰ ਨੇ ਇਤਲਾਹ ਦਿੱਤੀ ਕਿ ਰਵਿੰਦਰ ਸਿੰਘ ਉਰਫ਼ ਨਿੱਕਾ ਪੁੱਤਰ ਜਗਰੂਪ ਸਿੰਘ ਵਾਸੀ ਵਜ਼ੀਦਪੁਰ ਬਦੇਸਾ, ਜੋ ਕਿ ਅਫ਼ੀਮ ਵੇਚਣ ਦਾ ਧੰਦਾ ਕਰਦਾ ਹੈ। ਉਹ ਅੱਜ ਆਪਣੇ ਮੋਟਰ ਸਾਈਕਲ ਮਾਰਕਾ ਹੀਰੋ ਸਪਲੈਂਡਰ ’ਤੇ ਸਵਾਰ ਹੋ ਕੇ ਅਫ਼ੀਮ ਫੀਮ ਦੀ ਸਪਲਾਈ ਕਰਨ ਲਈ ਰਾਏਕੋਟ ਤੋਂ ਪਿੰਡ ਜਲਾਲਦੀਵਾਲ ਨੂੰ ਆ ਰਿਹਾ ਹੈ। ਜੇਕਰ ਹੁਣ ਹੀ ਮੇਨ ਚੌਂਕੀ ਪਿੰਡ ਜਲਾਲਦੀਵਾਲ ਵਿਖੇ ਨਾਕੇਬੰਦੀ ਕੀਤੀ ਜਾਵੇ ਤਾਂ ਉਕਤ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੋਟਕਪੁਰਾ ‘ਚ ਪਿਕਅੱਪ ਗੱਡੀ ਤੇ ਟਰਾਲੇ ਦੀ ਟੱ.ਕਰ, ਹਾ.ਦਸੇ ‘ਚ ਦੋ ਮਹਿਲਾਵਾਂ ਸਣੇ 5 ਲੋਕਾਂ ਦੀ ਮੌ.ਤ
ਇਸ ਸਬੰਧ ਵਿਚ ਚੌਂਕੀ ਇੰਚਾਰਜ ਲਖਵੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮੇਨ ਚੌਂਕ ਜਲਾਲਦੀਵਾਲ ਵਿਖੇ ਲਗਾਏ ਨਾਕੇ ਦੌਰਾਨ ਮੋਟਰ ਸਾਈਕਲ ਸਵਾਰ ਰਵਿੰਦਰ ਸਿੰਘ ਉਰਫ਼ ਨਿੱਕਾ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ਦੌਰਾਨ ਉਸ ਪਾਸੋ ਇੱਕ ਕਿੱਲੋ ਅਫ਼ੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਮਾਨਯੋਗ ਜਗਰਾਉਂ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਹੋਰ ਪੁਛਗਿੱਛ ਕੀਤੀ ਜਾ ਸਕੇ ਕਿ ਉਕਤ ਵਿਅਕਤੀ ਅਫ਼ੀਮ ਕਿਥੋਂ ਲਿਆਉਂਦਾ ਸੀ ਅਤੇ ਕਿਥੇ ਤੇ ਕਿਸ ਨੂੰ ਸਪਲਾਈ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -: