ਪੰਜਾਬ ਪੁਲਿਸ ਵਿੱਚ ਇਸ ਸਾਲ 1800 ਅਸਾਮੀਆਂ ‘ਤੇ ਭਰਤੀ ਹੋਵੇਗੀ। ਇਹ ਭਰਤੀ ਪੁਲਿਸ ਦੇ ਜ਼ਿਲ੍ਹਾ ਅਤੇ ਹਥਿਆਰਬੰਦ ਕਾਡਰ ਵਿੱਚ ਕਾਂਸਟੇਬਲ ਪਦ ਤੇ ਹੋਵੇਗੀ। ਸਰਕਾਰ ਨੇ ਭਾਰਤੀ ਪ੍ਰਕਿਰਿਆ ਦਾ ਸ਼ੈਡਿਊਲ ਫਾਈਨਲ ਕਰ ਦਿੱਤਾ ਹੈ। ਭਰਤੀ ਪ੍ਰਕਿਰਿਆ ਲਈ ਆਨਲਾਈ ਅਪਲਾਈ ਕਰਨ ਦੀ ਪ੍ਰਕਿਰਿਆ 14 ਮਾਰਚ ਨੂੰ ਸ਼ਾਮ 7 ਵਜੇ ‘ਤੋਂ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਦੱਸ ਦੇਈਏ ਕਿ ਅਪਲਾਈ ਕਰਨ ਦੀ ਆਖਰੀ ਮਿਤੀ 4 ਅਪ੍ਰੈਲ ਨੂੰ ਰਾਤ 11:55 ਵਜੇ ਤੱਕ ਹੈ।
ਇਹ ਭਰਤੀ ਕੇਂਦਰੀ ਕਾਂਸਟੇਬਲ ਭਰਤੀ ਬੋਰਡ, ਪੰਜਾਬ ਪੁਲਿਸ ਵੱਲੋਂ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁਕੇ ਹਨ ਕਿ ਪੰਜਾਬ ਵਿੱਚ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਰੀ ਭਰਤੀ ਪ੍ਰਕਿਰਿਆ ਮੈਰਿਟ ਦੇ ਆਧਾਰ ਤੇ ਹੀ ਕੀਤੀ ਜਾਵੇਗੀ। ਹੁਣ ਤੱਕ 40 ਹਜ਼ਾਰ ‘ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਚੁਕਿਆ ਹੈ।
ਪੰਜਾਬ ਪੁਲਿਸ ਨੇ ਇਸ ਭਰਤੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਈ ਉਪਰਾਲੇ ਕੀਤੇ ਹਨ। ਭਰਤੀ ਪ੍ਰਕਿਰਿਆ ‘ਚ ਆਨਲਾਈ ਅਪਲਾਈ ਕਰਨ ਸਮੇਂ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਇਸ ਸਬੰਧੀ ਹੈਲਪ ਡੈਸਕ ਵੀ ਬਣਾਇਆ ਗਿਆ ਹੈ। ਹੈਲਪ ਡੈਸਕ ਲਈ ਤੁਹਾਨੂੰ 022 61306246 ‘ਤੇ ਸੰਪਰਕ ਕਰਨਾ ਹੋਵੇਗਾ। ਜਦਕਿ ਆਨਲਾਈਨ ਅਪਲਾਈ ਕਰਨ ਲਈ ਤੁਸੀਂ ਪੰਜਾਬ ਪੁਲਿਸ ਦੀ ਵੈਬਸਾਈਟ https://www.punjabpolice.gov.in/ ‘ਤੇ ਜਾ ਸਕਦੇ ਹੋ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਭਾਰਤੀ ਬਿਜ਼ਨੈੱਸਮੈਨ, ਜਿਸ ਨੂੰ ਉਜ਼ਬੇਕਿਸਤਾਨ ‘ਚ ਮਿਲੀ 20 ਸਾਲ ਕੈਦ ਦੀ ਸਜ਼ਾ
ਪੰਜਾਬ ਪੁਲਿਸ ਦੀ ਵੈਬਸਾਈਟ ‘ਤੋਂ ਤੁਸੀਂ ਭਰਤੀ ਸਬੰਧੀ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਪੰਜਾਬ ਪੁਲਿਸ ਵੱਲੋਂ ਇਸ ਪੋਰਟਲ ਤੇ ਜਲਦੀ ਹੀ ਸਾਰੀ ਜਾਣਕਰੀ ਅਪਲੋਡ ਕਰ ਦਿੱਤੀ ਜਾਵੇਗੀ।