ਮੋਗਾ ‘ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੌਧਰ ਦੇ ਗਰਿੱਡ ਨਹਿਰ ‘ਚੋਂ ਇੱਕ ਵਿਅਕਤੀ ਦੀ ਦੇਹ ਮਿਲੀ ਹੈ। ਸਮਾਜ ਸੇਵਾ ਕਮੇਟੀ ਰਜਿਸਟਰ ਮੋਗਾ ਵੱਲੋਂ ਮ੍ਰਿਤਕ ਦੇਹ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ। ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਸਮਾਜ ਸੇਵਾ ਕਮੇਟੀ ਰਜਿਸਟਰ ਮੋਗਾ ਨੂੰ ਬੀਤੀ ਰਾਤ ਥਾਣਾ ਬੱਧਨੀ ਕਲਾਂ ਅਤੇ ਲੋਪੋ ਪੁਲਿਸ ਚੌਕੀ ਤੋਂ ਫੋਨ ਆਇਆ ਕਿ ਪਿੰਡ ਦੌਧਰ ਦੇ ਗੜ੍ਹੀ ਨਹਿਰਾਂ ‘ਚ ਇਕ ਲਾਵਾਰਿਸ ਲਾਸ਼ ਪਈ ਹੈ ਅਤੇ ਇਸ ਨੂੰ ਮੋਗਾ ਦੇ ਹਸਪਤਾਲ ਲਿਜਾਇਆ ਜਾਣਾ ਹੈ। ਮੋਗਾ ਸਮਾਜ ਸੇਵਾ ਸੋਸਾਇਟੀ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਲਾਸ਼ ਦੀ ਹਾਲਤ ਕਾਫੀ ਗੰਭੀਰ ਜਾਪਦੀ ਸੀ।
ਇਹ ਵੀ ਪੜ੍ਹੋ : ਮੋਹਾਲੀ ‘ਚ ਭਲਕੇ ਪੰਜਾਬ ਕਿੰਗਜ਼ ਇਲੈਵਨ ਦਾ ਮੈਚ, ਦਰਸ਼ਕਾਂ ਦੀ ਐਂਟਰੀ ਲਈ ਕੀਤੇ ਗਏ ਖਾਸ ਪ੍ਰਬੰਧ
ਲਾਸ਼ ਦੀਆਂ ਲੱਤਾਂ, ਹੱਥ ਅਤੇ ਮੂੰਹ ਇਸ ਤਰ੍ਹਾਂ ਬੰਨ੍ਹੇ ਹੋਏ ਸਨ ਜਿਵੇਂ ਕਿਸੇ ਨੇ ਵਿਅਕਤੀ ਦਾ ਕਤਲ ਕਰਕੇ ਨਹਿਰ ‘ਚ ਸੁੱਟ ਦਿੱਤਾ ਹੋਵੇ। ਵਿਅਕਤੀ ਦੀ ਉਮਰ 35/40 ਸਾਲ ਦੇ ਆਲੇ-ਦੁਆਲੇ ਦੱਸੀ ਜਾ ਰਹੀ ਹੈ। ਮੋਗਾ ਸਮਾਜ ਸੇਵੀ ਸੋਸਾਇਟੀ ਦੇ ਸਹਿਯੋਗ ਨਾਲ ਪੁਲਿਸ ਨੇ ਲਾਸ਼ ਨੂੰ 72 ਘੰਟੇ ਲਈ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ‘ਚ ਰਖਵਾਇਆ ਹੈ। ਪੂਰਾ ਮਾਮਲਾ ਕੀ ਹੈ, ਇਹ ਪੁਲਿਸ ਜਾਂਚ ਦਾ ਵਿਸ਼ਾ ਹੈ, ਉਦੋਂ ਹੀ ਪਤਾ ਲੱਗੇਗਾ ਕਿ ਵਿਅਕਤੀ ਦੇ ਮੌਤ ਦਾ ਕਾਰਨ ਕਿ ਹੈ।
ਵੀਡੀਓ ਲਈ ਕਲਿੱਕ ਕਰੋ -: