ਉਤਰਾਖੰਡ ‘ਚ ਐਤਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਇੱਥੇ ਇੱਕ ਸਕਾਰਪੀਓ ਬੇਕਾਬੂ ਹੋ ਕੇ ਇੱਕ ਖੰਭੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਜਦਕਿ 2 ਲੋਕ ਜ਼ਖਮੀ ਹੋ ਗਏ। ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਦੇਹਰਾਦੂਨ ਤੋਂ ਮੁਰਾਦਾਬਾਦ ਆ ਰਿਹਾ ਸੀ। ਇਹ ਹਾਦਸਾ ਸਵੇਰੇ 6 ਵਜੇ ਕੰਠ ਥਾਣੇ ਦੇ ਰਸੂਲਪੁਰ ਰੇਲਵੇ ਫਾਟਕ ਨੇੜੇ ਵਾਪਰਿਆ।
ਮੁਰਾਦਾਬਾਦ ਦੇ ਹਾਥੀ ਵਾਲਾ ਮੰਦਿਰ ਦੇ ਰਹਿਣ ਵਾਲੇ ਜਵੈਲਰ ਰਾਜੂ ਰਸਤੋਗੀ ਨੇ ਦੱਸਿਆ, ਹਾਦਸੇ ਵਿੱਚ ਮਰਨ ਵਾਲੇ ਲੋਕ ਮੇਰੇ ਮਾਸੀ ਦੇ ਪੁੱਤਰ ਪੰਕਜ ਰਸਤੋਗੀ ਦੇ ਪਰਿਵਾਰ ਵਿੱਚੋਂ ਹਨ। ਇਹ ਪਰਿਵਾਰ ਦੇਹਰਾਦੂਨ ਦੇ ਘੰਟਾਘਰ ਖੁਰਬੁੜਾ ਚੌਕੀ ਨੇੜੇ ਰਹਿੰਦੇ ਹਨ। ਉਸ ਦੀਆਂ ਦੇਹਰਾਦੂਨ ਵਿੱਚ ਕਾਲਿਕਾ ਜਵੈਲਰਜ਼ ਅਤੇ ਆਰਤੀ ਜਵੈਲਰਜ਼ ਨਾਮ ਦੀਆਂ ਦੋ ਗਹਿਣਿਆਂ ਦੀਆਂ ਦੁਕਾਨਾਂ ਹਨ।
ਕਾਲਿਕਾ ਜਵੈਲਰਜ਼ ਦੇਹਰਾਦੂਨ ਵਿੱਚ ਨੰਬਰ 6 ਪੁਲੀਆ ਵਿਖੇ ਸਥਿਤ ਹੈ। ਦੇਹਰਾਦੂਨ ਐਤਵਾਰ ਨੂੰ ਬੰਦ ਹੁੰਦਾ ਹੈ ਇਸ ਲਈ ਪੂਰਾ ਪਰਿਵਾਰ ਸਾਡੇ ਘਰ ਮਿਲਣ ਮੁਰਾਦਾਬਾਦ ਆ ਰਿਹਾ ਸੀ। ਹਾਦਸੇ ਵਿੱਚ ਮੇਰੇ ਮਾਸੀ ਦੇ ਪੁੱਤਰ ਪੰਕਜ ਰਸਤੋਗੀ ਅਤੇ ਉਸ ਦੀ ਬੇਟੀ ਆਸ਼ਿਕਾਂ ਰਸਤੋਗੀ ਦੀ ਮੌਤ ਹੋ ਗਈ, ਜਦਕਿ ਹਾਦਸੇ ਵਿੱਚ 2 ਲੋਕ ਗੰਭੀਰ ਜ਼ਖਮੀ ਹਨ।
ਇਹ ਵੀ ਪੜ੍ਹੋ : ਪਾਚਨ ਤੋਂ ਲੈ ਕੇ ਇਮਿਊਨਿਟੀ ਤੱਕ, ਗਰਮੀਆਂ ‘ਚ ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਮਿਲਣਗੇ ਇਹ 5 ਫਾਇਦੇ
ਐਸਪੀ ਦਿਹਾਤੀ ਸੰਦੀਪ ਕੁਮਾਰ ਮੀਨਾ ਨੇ ਦੱਸਿਆ ਕਿ ਪਰਿਵਾਰ ਦੇਹਰਾਦੂਨ ਦੇ ਡਾਡੀਪੁਰ ਇਲਾਕੇ ਦਾ ਰਹਿਣ ਵਾਲਾ ਹੈ। ਰਾਤ 2 ਵਜੇ ਪਰਿਵਾਰ ਦੇਹਰਾਦੂਨ ਤੋਂ ਸਕਾਰਪੀਓ ‘ਚ ਮੁਰਾਦਾਬਾਦ ਲਈ ਰਵਾਨਾ ਹੋਇਆ। ਕਾਰ ਨੂੰ ਅਤੁਲ ਰਸਤੋਗੀ (25) ਚਲਾ ਰਿਹਾ ਸੀ। ਉਹ ਸੌਂ ਗਿਆ। ਜਿਸ ਕਾਰਨ ਕਾਰ ਸੜਕ ਕਿਨਾਰੇ ਖੜ੍ਹੇ ਖੰਭੇ ਨਾਲ ਟਕਰਾ ਗਈ। ਹਾਦਸੇ ਸਮੇਂ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਸਕਾਰਪੀਓ ਗੱਡੀ ਦੀ ਛੱਤ ਉੱਡ ਗਈ।
ਕਾਰ ਵਿੱਚ ਅਤੁਲ ਦੇ ਭੂਆ ਦਾ ਪੁੱਤ ਯਸ਼ ਰਸਤੋਗੀ (28), ਉਸ ਦੀ ਮਾਂ ਆਰਤੀ ਰਸਤੋਗੀ (45), ਭੂਆ ਸੰਗੀਤਾ ਰਸਤੋਗੀ (35), ਭੈਣ ਆਸ਼ਿਕਾ ਰਸਤੋਗੀ (18) ਅਤੇ ਦੂਜੀ ਭੈਣ ਮਾਨਵੀ ਰਸਤੋਗੀ (20) ਕਾਰ ਵਿੱਚ ਸਵਾਰ ਸਨ। ਹਾਦਸੇ ‘ਚ ਯਸ਼, ਆਰਤੀ, ਸੰਗੀਤਾ ਅਤੇ ਆਸ਼ਿਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਅਤੁਲ ਅਤੇ ਉਸ ਦੀ ਭੈਣ ਮਾਨਵੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: