ਗੁਰਦਾਸਪੁਰ ਦੇ ਸ਼ਹਿਰੀ ਇਲਾਕੇ ਵਿੱਚ ਮੋਟਰਸਾਈਕਲ ਚੋਰੀ ਅਤੇ ਲੁੱਟਾਂ ਖੋਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਚੋਰਾਂ ਨੇ ਸ਼ਹਿਰ ਦੇ ਬਹਿਰਾਹਮਪੁਰ ਰੋਡ ਤੇ ਇੱਕ ਮੋਬਾਇਲ ਰਿਪੇਅਰ ਦੀ ਛੋਟੀ ਜਿਹੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਰਾਤ 3 ਵਜੇ ਦੇ ਕਰੀਬ ਦੁਕਾਨ ਅੰਦਰ ਵੜ ਕੇ ਪੰਜ ਰਿਪੇਅਰ ਹੋਣ ਲਈ ਆਏ ਟੱਚ ਫੋਨ ਅਤੇ 15 ਹਜ਼ਾਰ ਦੀ ਨਗਦੀ ਕੱਢ ਕੇ ਲੈ ਗਏ। ਦੁਕਾਨ ਦੇ ਅੰਦਰ ਤਾਂ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਪਰ ਆਲੇ ਦੁਆਲੇ ਦੇ CCTV ਕੈਮਰਿਆਂ ਵਿੱਚ ਦੋ ਚੋਰ ਘੁੰਮਦੇ ਨਜ਼ਰ ਆਏ ਹਨ।
ਜਾਣਕਾਰੀ ਦਿੰਦੇ ਹੋਏ ਪੀੜਿਤ ਦੁਕਾਨਦਾਰ ਨਿਤੀਨ ਗੰਡੋਤਰਾ ਨੇ ਦੱਸਿਆ ਕਿ ਬੀਤੀ ਸਵੇਰ ਲਗਭਗ ਸਾਢੇ ਸੱਤ ਵਜੇ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਸ਼ਟਰ ਥੋੜਾ ਚੁੱਕਿਆ ਹੋਇਆ ਹੈ। ਇਸ ਤੋਂ ਬਾਅਦ ਉਸਨੇ ਦੁਕਾਨ ਤੇ ਜਾ ਕੇ ਵੇਖਿਆ ਤਾਂ ਦੁਕਾਨ ਵਿੱਚ ਚੋਰੀ ਹੋ ਚੁੱਕੀ ਸੀ। ਚੋਰਾਂ ਵੱਲੋਂ ਜਿਹੜੀ ਦੁਕਾਨ ਦੇ ਤਾਲੇ ਤੋੜ ਕੇ ਤਾਲੀਆਂ ਦਾ ਉੱਪਰ ਵਾਲਾ ਹਿੱਸਾ ਗੁਆਂਡੀਆਂ ਦੇ ਘਰ ਦੇ ਗੇਟ ਦੇ ਬਾਹਰ ਅੜਾ ਦਿੱਤਾ ਤਾਂ ਜੋ ਖੜਾਕ ਸੁਣ ਕੇ ਕੋਈ ਬਾਹਰ ਆਉਣ ਦੀ ਕੋਸ਼ਿਸ਼ ਕਰੇ ਤਾਂ ਗੇਟ ਨਾ ਖੁੱਲ ਸਕੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ BSF ਤੇ ਪੁਲਿਸ ਨੂੰ ਮਿਲੀ ਕਾਮਯਾਬੀ, 500 ਗ੍ਰਾਮ ਹੈ.ਰੋਇ.ਨ ਦਾ ਸ਼ੱਕੀ ਪੈਕਟ ਕੀਤਾ ਬਰਾਮਦ
ਉਸਨੇ ਦੱਸਿਆ ਕਿ ਦੁਕਾਨ ਅੰਦਰੋਂ ਰਿਪੇਅਰ ਲਈ ਆਏ ਪੰਜ ਪੁਰਾਣੇ ਟਚ ਫੋਨ ਅਤੇ ਦੁਕਾਨ ਵਿੱਚ ਕਿਸੇ ਨੂੰ ਦੇਣ ਲਈ ਰੱਖੀ 15 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਲੈ ਗਏ। ਨੇੜੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਸੱਤ ਵਜੇ ਦੇ ਕਰੀਬ ਦੋ ਸ਼ੱਕੀ ਨੌਜਵਾਨ ਘੁਮਦੇ ਹੋਏ ਨਜ਼ਰ ਆਏ ਸਨ ਅਤੇ ਇਹ ਸੀਸੀਟੀਵੀ ਫੁਟੇਜ ਉਹਨਾਂ ਵੱਲੋਂ ਤਫਤੀਸ਼ ਕਰਨ ਆਏ ਪੀਸੀਆਰ ਕਰਮਚਾਰੀਆਂ ਨੂੰ ਦੇ ਦਿੱਤੀ ਸੀ ਅਤੇ ਥਾਣੇ ਵੀ ਇਸ ਦੀ ਸ਼ਿਕਾਇਤ ਕਰਕੇ ਆਏ ਸੀ।
ਉਸਨੇ ਦੱਸਿਆ ਕਿ ਉਸ ਕੋਲ ਰਿਪੇਅਰ ਹੋਣ ਲਈ ਆਏ ਮੋਬਾਈਲ ਫੋਨ ਚੋਰੀ ਹੋਣ ਕਾਰਨ ਮੋਬਾਈਲ ਫੋਨਾਂ ਦੇ ਮਾਲਕ ਉਸ ਕੋਲੋਂ ਆਪਣੇ ਫੋਨ ਮੰਗ ਰਹੇ ਹਨ। ਜੋ ਸ਼ਾਇਦ ਉਸਨੂੰ ਦੇਣੇ ਪੈਣਗੇ ਇਸ ਤਰ੍ਹਾਂ ਉਸਦਾ ਲਗਭਗ ਲੱਖ ਰੁਪਏ ਦਾ ਨੁਕਸਾਨ ਚੋਰਾਂ ਵੱਲੋਂ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ ਗੁਰਦਾਸਪੁਰ ਦੇ SHO ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਚੋਰੀ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: