ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਵਿੱਚ ਸਥਿਤ ਰਾਮ ਲਾਲ ਆਨੰਦ ਕਾਲਜ ਦੇ ਸਟਾਫ ਨੂੰ ਸਵੇਰੇ ਵਟਸਐਪ ਰਾਹੀਂ ਬੰਬ ਦੀ ਧਮਕੀ ਭਰੀ ਕਾਲ ਮਿਲੀ। ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਕਾਲਜ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੋਤੀ ਬਾਗ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਕਾਲਜ ਨੂੰ ਖਾਲੀ ਕਰਵਾ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਕਾਲਜ ਕਰਮਚਾਰੀ ਨੂੰ ਵਟਸਐਪ ‘ਤੇ ਕਾਲ ਆਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਕਾਲਜ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਉਸ ਨੇ ਪ੍ਰਿੰਸੀਪਲ ਨੂੰ ਸੂਚਨਾ ਦਿੱਤੀ, ਜਿਸ ਨੇ ਪੁਲਿਸ ਨੂੰ ਫੋਨ ਕੀਤਾ। ਵਿਦਿਆਰਥੀਆਂ ਨੂੰ ਜਲਦਬਾਜ਼ੀ ਵਿੱਚ ਕਾਲਜ ਵਿੱਚੋਂ ਬਾਹਰ ਕੱਢਿਆ ਗਿਆ। ਪ੍ਰਿੰਸੀਪਲ ਨੇ ਕਿਹਾ ਕਿ ਇਮਾਰਤ ਖਾਲੀ ਕਰਵਾ ਲਈ ਗਈ ਹੈ।
ਇਹ ਵੀ ਪੜ੍ਹੋ : ਪਟਿਆਲਾ ‘ਚ ਵੱਡੀ ਵਾ.ਰਦਾ.ਤ ! ਵੱਡੀ ਭੈਣ ਦਾ ਬੰਦੇ ਕਰ ਗਏ ਕ.ਤਲ, ਸਦਮੇ ‘ਚ ਨਿੱਕੀ ਭੈਣ ਨੇ ਵੀ ਤੋੜਿਆ ਦਮ
ਡੀਸੀਪੀ ਸਾਊਥ ਵੈਸਟ ਰੋਹਿਤ ਮੀਨਾ ਦੇ ਮੁਤਾਬਕ, ਇਹ ਧਮਕੀ ਭਰੀ ਕਾਲ ਵੀਰਵਾਰ ਸਵੇਰੇ ਕਰੀਬ 9:34 ਵਜੇ ਆਈ। ਡੀਸੀਪੀ ਨੇ ਕਿਹਾ ਕਿ ਤੁਰੰਤ ਪੁਲਿਸ ਐਂਬੂਲੈਂਸ, ਬੰਬ ਨਿਰੋਧਕ ਦਸਤੇ (ਬੀਡੀਐਸ) ਅਤੇ ਬੰਬ ਨਿਰੋਧਕ ਟੀਮ (ਬੀਡੀਟੀ) ਦੇ ਨਾਲ ਕਾਲਜ ਪਹੁੰਚੀ ਅਤੇ ਵਿਦਿਆਰਥੀਆਂ ਨੂੰ ਉਥੋਂ ਬਾਹਰ ਕੱਢਿਆ ਗਿਆ। ਫਿਲਹਾਲ ਕਾਲਜ ਦੀ ਤਲਾਸ਼ੀ ਲਈ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਦੀ ਜਾਂਚ ‘ਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: