ਪੰਜਾਬ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਕਠੂਆ ਤੋਂ ਇੱਕ ਮਾਲ ਗੱਡੀ ਅਚਾਨਕ ਬਿਨਾਂ ਲੋਕੋ ਪਾਇਲਟ ਦੇ ਚੱਲ ਪਈ। ਕਰੀਬ 70 ਤੋਂ 80 ਕਿੱਲੋਮੀਟਰ ਤੱਕ ਮਾਲ ਗੱਡੀ ਇਸੇ ਤਰ੍ਹਾਂ ਚੱਲਦੀ ਰਹੀ। ਰੇਲਵੇ ਅਧਿਕਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਮਾਲ ਗੱਡੀ ਨੂੰ ਹੁਸ਼ਿਆਰਪੁਰ ਦੇ ਦਹੂਸਾ ਨੇੜੇ ਰੋਕਿਆ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ 13ਵਾਂ ਦਿਨ, ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਹਟਾਈ ਗਈ ਇੰਟਰਨੈੱਟ ‘ਤੇ ਰੋਕ, ਸੇਵਾ ਬਹਾਲ
ਜਾਣਕਾਰੀ ਅਨੁਸਾਰ ਇਹ ਮਾਲ ਗੱਡੀ ਲਗਭਗ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ। ਜਿੱਥੇ ਕਿਸੇ ਤਰ੍ਹਾਂ ਇਸ ਟਰੇਨ ਨੂੰ ਰੋਕਿਆ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟ੍ਰੇਨ ਦੀ ਰਫਤਾਰ ਨੂੰ ਦੇਖਦੇ ਹੋਏ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਰੇਲਵੇ ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਹਾਦਸਾ ਟਲ ਗਿਆ।