ਚੰਡੀਗੜ੍ਹ ਭਾਜਪਾ ਦਫ਼ਤਰ ਧਮਾਕੇ ਦੇ ਮਾਮਲੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਇੱਕੋ ਪਿੰਡ ਦੇ ਵਸਨੀਕ ਹਨ। ਮੁਲਜ਼ਮ ਡਰੋਨ ਰਾਹੀਂ ਦਿੱਤੇ ਗਏ ਹਥਿਆਰ ਲੈ ਕੇ ਜਾ ਰਹੇ ਸਨ। ਇਹ ਹਥਿਆਰ ਮਾਰਚ ਦੇ ਪਹਿਲੇ ਹਫ਼ਤੇ ਪੰਜਾਬ ਪਹੁੰਚੇ ਸਨ।
ਮੁਲਜ਼ਮਾਂ ਦੀ ਪਛਾਣ ਨਵਦੀਪ ਅਤੇ ਹਰਦੀਪ ਵਜੋਂ ਹੋਈ ਹੈ, ਜੋ ਤਰਨਤਾਰਨ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਗ੍ਰਨੇਡ ਪ੍ਰਾਪਤ ਕਰਨ ਅਤੇ ਪੈਸੇ ਵੰਡਣ ਵਿੱਚ ਭੂਮਿਕਾ ਨਿਭਾਈ ਸੀ। ਪੁਲਿਸ ਹੁਣ ਉਨ੍ਹਾਂ ਦੇ ਠਿਕਾਣਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨੇ ਅਪਰਾਧ ਕਿੱਥੇ ਕੀਤੇ।
ਇਹ ਵੀ ਪੜ੍ਹੋ : ਖਮਾਣੋਂ ‘ਚ ਚੱਲੀਆਂ ਤਾੜ-ਤਾੜ ਗੋ/ਲੀਆਂ, ਪੁਲਿਸ ਤੇ ਸ਼ੂ/ਟਰ ਵਿਚਾਲੇ ਹੋਈ ਮੁ/ਠਭੇੜ; ਗੋ/ਲੀ ਲੱਗਣ ਨਾਲ ਬ/ਦਮਾਸ਼ ਜ਼ਖਮੀ
ਵੀਡੀਓ ਲਈ ਕਲਿੱਕ ਕਰੋ -:











