ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਦੇ ਨਾਂ ‘ਤੇ 32 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸੈਕਟਰ-17 ਸਾਈਬਰ ਸੈੱਲ ਪੁਲਿਸ ਸਟੇਸ਼ਨ ਨੇ ਧਾਰਾ 319(2), 318(4), 338, 340(2), 61(2), 336(3) BNS ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੈਕਟਰ-27 ਨਿਵਾਸੀ ਕਪਿਸ਼ ਚੌਧਰੀ ਨੇ ਕਿਹਾ ਕਿ ਉਸ ਨੇ ਫਿਲ ਡਾਟਾ ਵਿਸ਼ਲੇਸ਼ਣ ਕੰਪਨੀ ਵਿੱਚ 32 ਲੱਖ 11 ਹਜ਼ਾਰ 58 ਰੁਪਏ ਦਾ ਨਿਵੇਸ਼ ਕੀਤਾ ਸੀ। ਕੰਪਨੀ ਵੱਲੋਂ ਯੂਕੇ ਦਾ ਨਾਗਰਿਕ ਹੋਣ ਦਾ ਦਾਅਵਾ ਕਰਨ ਵਾਲੇ ਸੈਮੂਅਲ ਪਲਸ ਨੇ ਉਸ ਨੂੰ ਕਿਹਾ ਕਿ ਜੇ ਉਹ ਆਪਣੇ ਪੈਸੇ ਵਾਪਸ ਚਾਹੁੰਦਾ ਹੈ ਤਾਂ ਉਸਨੂੰ ਹੋਰ ਪੈਸੇ ਜਮ੍ਹਾ ਕਰਵਾਉਣੇ ਪੈਣਗੇ। ਇਸ ਲਈ ਉਸ ਤੋਂ ਲਗਭਗ 7 ਲੱਖ 61 ਹਜ਼ਾਰ ਰੁਪਏ ਹੋਰ ਮੰਗੇ ਗਏ।
ਕਪਿਸ਼ ਚੌਧਰੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕੰਪਨੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ। ਇਸ ਦੇ ਬਾਵਜੂਦ, ਉਸਦੇ 32 ਲੱਖ 11 ਹਜ਼ਾਰ 58 ਰੁਪਏ ਵਾਪਸ ਕਰਨ ਦੀ ਬਜਾਏ, ਉਸ ਤੋਂ ਹੋਰ ਪੈਸੇ ਮੰਗੇ ਜਾ ਰਹੇ ਹਨ। ਉਸ ਨੇ ਕੰਪਨੀ ਨੂੰ ਕਈ ਵਾਰ ਕਿਹਾ ਕਿ ਉਸਨੇ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਹਨ, ਪਰ ਇਸ ਤੋਂ ਬਾਅਦ ਵੀ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਜੀਰੇ ਦਾ ਪਾਣੀ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
ਸਟੌਕ ਮਾਰਕੀਟ ਦੇ ਨਾਂ ‘ਤੇ ਇੰਝ ਹੁੰਦਾ ਏ ਫਰਾਡ
ਸਕੈਮਰਸ ਸੋਸ਼ਲ ਮੀਡੀਆ ‘ਤੇ ਭਰਮਾਊ ਪੋਸਟ ਭੇਜਦੇ ਹਨ। ਇਨਵੈਸਟਮੈਂਟ ਸਕਿੱਲ ਸਿਖਾਉਣ ਦੇ ਨਾਂ ‘ਤੇ ਵ੍ਹਾਟਸਐਪ, ਟੈਲੀਗ੍ਰਾਮ ਗਰੁੱਪ ਨਾਲ ਜੋੜਦੇ ਹਨ। ਲੋਕਾਂ ਨੂੰ ਯਕੀਨ ਦਿਵਾਉਣ ਲਈ ਫਰਜ਼ੀ ਗਰੁੱਪ ਮੈਂਬਰਸ ਨੂੰ ਵੀ ਸ਼ਾਮਲ ਕਰਦੇ ਹਨ। ਗਰੁੱਪ ਰਾਹੀਂ ਫਰਜ਼ੀ ਐਪ ਡਾਊਨਲੋਡ ਕਰਕੇ ਨਿਵੇਸ਼ ਕਰਾਇਆ ਜਾਂਦਾ ਹੈ ਤੇ ਨਿਵੇਸ਼ ਮਗਰੋਂ ਗਰੁੱਪ ਤੇ ਐਪ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:

























