ਪੀਜੀਆਈ ਦੇ ਮੋਰਚਰੀ ‘ਚ ਇਕ ਵਿਅਕਤੀ ਪੀਪੀਈ ਕਿੱਟ ਵੇਚਦਾ ਹੋਇਆ ਫੜਿਆ ਗਿਆ ਅਤੇ ਉਸ ਦੀ ਸਾਰੀ ਕਰਤੂਤ ਇਕ ਵੀਡੀਓ ਵਿਚ ਕੈਦ ਹੋ ਗਈ। ਵੀਡੀਓ ਵਾਇਰਲ ਹੋ ਗਈ। ਪੀਜੀਆਈ ਨੇ ਆਪਣਾ ਪੱਲਾ ਝਾੜ ਲਿਆ ਅਤੇ ਕਿਹਾ ਕਿ ਇਹ ਪੀਜੀਆਈ ਦਾ ਕਰਮਚਾਰੀ ਨਹੀਂ ਹੈ। ਦੂਜੇ ਪਾਸੇ PGI ਪ੍ਰਬੰਧਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀ ਸ਼ਿਕਾਇਤ ਕੋਈ ਸ਼ਿਕਾਇਤ ਵੀ ਨਹੀਂ ਮਿਲੀ ਹੈ। ਸ਼ਿਕਾਇਤ ਮਿਲਣ ‘ਤੇ ਇਸ ਦੀ ਜਾਂਚ ਕੀਤੀ ਜਾਏਗੀ।
ਹਰਜੀਤ ਸਿੰਘ ਜੋ ਕਿ ਪਿੰਜੌਰ ਦਾ ਵਸਨੀਕ ਹੈ, ਆਪਣੇ ਪਰਿਵਾਰ ਦੇ ਨਾਲ ਰਾਮਨਾਰਾਇਣ ਦੀ ਮ੍ਰਿਤਕ ਦੇਹ ਲੈਣ ਲਈ ਪੀਜੀਆਈ ਮੋਰਚਰੀ ‘ਚ ਗਿਆ ਸੀ, ਉਸਨੂੰ ਪੀਪੀਈ ਕਿੱਟ ਦੀ ਜ਼ਰੂਰਤ ਮਹਿਸੂਸ ਹੋਈ। ਜਦੋਂ ਉਸਨੇ ਡਿਊਟੀ ‘ਤੇ ਗਾਰਡ ਨੂੰ ਪੁੱਛਿਆ ਤਾਂ ਉਸਨੇ ਇੱਕ ਆਦਮੀ ਨੂੰ ਭੇਜ ਦਿੱਤਾ।ਇਸ ਵਿਅਕਤੀ ਨੇ ਪੀਪੀਈ ਕਿੱਟ ਦੇ ਬਦਲੇ ਵਿੱਚ 1000 ਦੀ ਮੰਗ ਕੀਤੀ ਇਸ ਤੋਂ ਨਾਰਾਜ਼ ਹੋ ਕੇ ਹਰਜੀਤ ਸਿੰਘ ਦੇ ਸਾਥੀ ਨੇ ਵੀਡੀਓ ਬਣਾਉਣਾ ਸ਼ੁਰੂ ਕੀਤਾ ਤਾਂ ਪੀਪੀਈ ਕਿੱਟ ਵੇਚਣ ਵਾਲਾ ਵਿਅਕਤੀ ਆਪਣੀਆਂ ਗੱਲਾਂ ਤੋਂ ਮੁਕਰ ਗਿਆ।
ਇਹ ਵੀ ਪੜ੍ਹੋ : ਜਲੰਧਰ ਦੇ ਕਪੂਰਥਲਾ ਚੌਕ ਨੇੜੇ ਸਕਿਓਰਿਟੀ ਗਾਰਡ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ, ਫੈਲੀ ਸਨਸਨੀ
3 ਮਿੰਟ ਅਤੇ 8 ਸੈਕਿੰਡ ਦੇ ਵੀਡੀਓ ਵਿਚ, ਸੁਰੱਖਿਆ ਕਰਮਚਾਰੀ ਅਤੇ ਪੀਪੀਈ ਕਿੱਟ ਵੇਚਣ ਵਾਲਾ ਵਿਅਕਤੀ ਮੁਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਗਾਰਡ ਇਹ ਕਹਿੰਦਾ ਵੇਖਿਆ ਗਿਆ ਹੈ ਕਿ ਉਸਨੇ ਵਿਅਕਤੀ ਨੂੰ ਪੀਪੀਈ ਕਿੱਟ ਬਾਰੇ ਪਤਾ ਲਗਾਉਣ ਲਈ ਕਿਹਾ ਸੀ।ਇਸ ਦੌਰਾਨ ਮੌਕੇ ‘ਤੇ ਮੋਰਚਰੀ ਦਾ ਸੁਪਰਵਾਈਜ਼ਰ ਵੀ ਪਹੁੰਚਿਆ ਅਤੇ ਉਕਤ ਵਿਅਕਤੀ ਨੂੰ ਦੇ ਹਵਾਲੇ ਕਰਨ ਦੀ ਗੱਲ ਕਹਿ ਰਹਿਾ ਹੈ। ਪੀਜੀਆਈ ਨੇ ਸਫਾਈ ਦਿੰਦਿਆਂ ਕਿਹਾ ਕਿ ਵੀਡੀਓ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਉਨ੍ਹਾਂ ਦਾ ਕਰਮਚਾਰੀ ਨਹੀਂ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਸ਼ਿਕਾਇਤ ਮਿਲੀ ਹੈ। ਪੀਜੀਆਈ ਵਿਚ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਪੀਪੀਈ ਕਿੱਟ ਮੁਫਤ ਦਿੱਤੀ ਜਾਂਦੀ ਹੈ, ਇਸ ਲਈ ਕੋਈ ਭੁਗਤਾਨ ਨਹੀਂ ਲਿਆ ਜਾਂਦਾ ਹੈ। ਪੀਜੀਆਈ ਵਿਚ ਇਕ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਦੀ ਮੌਤ, 2 ਗੰਭੀਰ ਜ਼ਖਮੀ