ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਗੋਇਲ ਟਰੇਡ ਨਾਂ ਦੀ ਵਪਾਰਕ ਕੰਪਨੀ ਤੋਂ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਚੋਰੀ ਹੋਏ 24 ਲੱਖ ਰੁਪਏ ਵਿੱਚੋਂ ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 8.03 ਲੱਖ ਰੁਪਏ ਬਰਾਮਦ ਕੀਤੇ ਹਨ।
ਮੁਲਜ਼ਮਾਂ ਦੀ ਪਛਾਣ ਸ਼ੰਭੂ ਵਾਸੀ ਹੱਲੋ ਮਾਜਰਾ, ਗੰਗਾਧਰ ਉਰਫ਼ ਅੰਨਾ ਵਾਸੀ ਈਡਬਲਿਊਐਸ ਕਲੋਨੀ ਧਨਾਸ ਅਤੇ ਜਗਦੀਸ਼ ਉਰਫ਼ ਜੱਗੂ ਵਾਸੀ ਹੱਲੋ ਮਾਜਰਾ ਵਜੋਂ ਹੋਈ ਹੈ। ਦਿਨੇਸ਼ ਗੋਇਲ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਵਪਾਰਕ ਕੰਪਨੀ ਹੈ। 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਕੰਪਨੀ ਵਿੱਚ ਛੁੱਟੀ ਸੀ। ਜਦੋਂ ਅਸੀਂ 16 ਅਗਸਤ ਨੂੰ ਪਹੁੰਚੇ ਤਾਂ ਦੇਖਿਆ ਕਿ ਕੰਪਨੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਟੁੱਟੇ ਹੋਏ ਸਨ ਅਤੇ ਫੈਕਟਰੀ ਦੇ ਅੰਦਰ ਪਏ ਲਾਕਰ ਵਿੱਚੋਂ 24 ਲੱਖ ਰੁਪਏ ਗਾਇਬ ਸਨ। ਇਸ ਦੇ ਨਾਲ ਹੀ ਇੱਕ ਸੈਮਸੰਗ ਮੋਬਾਈਲ ਅਤੇ ਚੈੱਕ ਬੁੱਕ ਵੀ ਚੋਰੀ ਹੋ ਗਈ। ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਪੁਲਿਸ ਨੇ ਮਾਮਲੇ ਸਬੰਧੀ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਕੰਪਨੀ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਚੈਕ ਕੀਤੇ। ਇਸ ਵਿੱਚ ਇਹ ਮੁਲਜ਼ਮ ਨਜ਼ਰ ਆਏ। ਦੋਸ਼ੀ ਈ-ਰਿਕਸ਼ਾ ‘ਚ ਵਾਰਦਾਤ ਵਾਲੀ ਥਾਂ ‘ਤੇ ਪਹੁੰਚਿਆ ਸੀ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਉਹ ਈ-ਰਿਕਸ਼ਾ ਵੀ ਬਰਾਮਦ ਕਰ ਲਿਆ ਹੈ। ਸ਼ੰਭੂ ‘ਤੇ ਸਾਲ 2020 ‘ਚ ਇਕ ਮਾਮਲਾ, 2021 ‘ਚ ਦੋ ਅਤੇ 2018 ‘ਚ ਇਕ ਮਾਮਲਾ ਪੁਲਸ ਸਟੇਸ਼ਨ ਸੈਕਟਰ 31 ‘ਚ ਦਰਜ ਹੈ। ਦੂਜੇ ਪਾਸੇ ਗੰਗਾਧਰ ਉਰਫ਼ ਅੰਨਾ ਖ਼ਿਲਾਫ਼ 2019 ਵਿੱਚ 7 ਅਤੇ 2022 ਵਿੱਚ ਇੱਕ ਕੇਸ ਥਾਣਾ ਸੈਕਟਰ 31 ਵਿੱਚ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੇ ਦੋ ਫਰਾਰ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਾਕੀ ਚੋਰੀ ਦੀ ਰਕਮ ਬਰਾਮਦ ਹੋਣ ਦੀ ਸੰਭਾਵਨਾ ਹੈ।