ਦੇਸ਼ ਭਰ ਵਿੱਚ ਟਰੈਫਿਕ ਕੰਟਰੋਲ ਸਿਸਟਮ ਲਈ ਮਾਨਤਾ ਹਾਸਲ ਕਰ ਚੁੱਕੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਤਰਜ਼ ‘ਤੇ ਹੈ, ਹੁਣ ਜ਼ਿਲ੍ਹਾ ਸਿਰਮੌਰ ਵਿੱਚ ਵੀ ਡਰਾਈਵਰਾਂ ਦੇ ਆਨਲਾਈਨ ਚਲਾਨ ਕੱਟਣੇ ਸ਼ੁਰੂ ਹੋ ਗਏ ਹਨ। ਜ਼ਿਲ੍ਹਾ ਸਿਰਮੌਰ ਪੁਲੀਸ ਨੇ ਚੰਡੀਗੜ੍ਹ-ਦੇਹਰਾਦੂਨ ਕੌਮੀ ਮਾਰਗ ’ਤੇ ਕਾਲਾ ਅੰਬ ਤੋਂ ਪਾਉਂਟਾ ਸਾਹਿਬ ਤੱਕ ਕਈ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਏ ਹਨ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਇੰਟੈਲੀਜੈਂਟ ਟਰੈਫਿਕ ਮੈਨੇਜਮੈਂਟ ਸਿਸਟਮ ਰਾਹੀਂ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ।
ਜੇਕਰ ਕੋਈ ਦੋਪਹੀਆ ਵਾਹਨ ਚਾਲਕ ਬਿਨਾਂ ਹੈਲਮੇਟ, ਟ੍ਰਿਪਲ ਰਾਈਡਿੰਗ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ, ਸੀਟ ਬੈਲਟ ਤੋਂ ਬਿਨਾਂ ਅਤੇ ਓਵਰ ਸਪੀਡ ਚਲਾਉਂਦਾ ਪਾਇਆ ਗਿਆ ਤਾਂ ਇੰਟੈਲੀਜੈਂਟ ਟਰੈਫਿਕ ਮੈਨੇਜਮੈਂਟ ਸਿਸਟਮ ਤਹਿਤ ਚਾਲਕ ਦਾ ਚਲਾਨ ਕੀਤਾ ਜਾਵੇਗਾ। ਵਾਹਨ ਦੀ ਰਜਿਸਟ੍ਰੇਸ਼ਨ ਦੇ ਸਮੇਂ ਦਿੱਤੇ ਗਏ ਮੋਬਾਈਲ ਨੰਬਰ ‘ਤੇ ਚਲਾਨ ਸੁਨੇਹਾ ਭੇਜਿਆ ਜਾਵੇਗਾ। ਚਲਾਨ ਇੱਕ ਮਹੀਨੇ ਦੇ ਅੰਦਰ ਆਨਲਾਈਨ ਅਦਾ ਕਰਨਾ ਹੋਵੇਗਾ। ਜੇਕਰ ਇੱਕ ਮਹੀਨੇ ਦੇ ਅੰਦਰ ਚਲਾਨ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਚਲਾਨ ਅਦਾਲਤ ਵਿੱਚ ਭੇਜਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਸਿਰਮੌਰ ਪੁਲਿਸ ਨੇ ਕਾਲਾ ਅੰਬ ਤੋਂ ਪਾਉਂਟਾ ਸਾਹਿਬ ਤੱਕ ਕੋਲਾਰ, ਮਾਜਰਾ, ਧੌਲਕੂਆਂ ਅਤੇ ਪਾਉਂਟਾ ਸਾਹਿਬ ਵਿੱਚ ਇੰਟੈਲੀਜੈਂਸ ਟਰੈਫਿਕ ਮੈਨੇਜਮੈਂਟ ਸਿਸਟਮ ਤਹਿਤ ਸੀਸੀਟੀਵੀ ਕੈਮਰੇ ਲਗਾਏ ਹਨ। ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਸਿਰਮੌਰ ਦੇ ਦੂਜੇ ਕੌਮੀ ਮਾਰਗ ’ਤੇ ਵੀ ਆਨਲਾਈਨ ਚਲਾਨ ਕੱਟਣੇ ਸ਼ੁਰੂ ਹੋ ਜਾਣਗੇ। ਇਹ ਸੀਸੀਟੀਵੀ ਕੈਮਰੇ ਸਿੱਧੇ ਡੀਐਸਪੀ ਅਤੇ ਐਸਪੀ ਦਫ਼ਤਰਾਂ ਨਾਲ ਜੁੜੇ ਹੋਏ ਹਨ। ਪੁਲਿਸ ਨੇ ਪਹਿਲਾਂ ਹੀ ਨਾਹਨ ਸ਼ਹਿਰ ਅਤੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਹਨ।