ਚੰਡੀਗੜ੍ਹ ਪੁਲਿਸ ਨੇ ਇੱਕ 19 ਸਾਲਾ ਮੋਟਰ ਮਕੈਨਿਕ ਅਤੇ ਇੱਕ 18 ਸਾਲਾ ਪੀਜ਼ਾ ਡਿਲੀਵਰੀ ਬੁਆਏ ਨੂੰ ਦੋ ਚੋਰੀਸ਼ੁਦਾ ਐਕਟਿਵਾ ਸਮੇਤ ਗ੍ਰਿਫ਼ਤਾਰ ਕੀਤਾ ਹੈ। ਖੁਫੀਆ ਸੂਚਨਾ ਦੇ ਆਧਾਰ ‘ਤੇ ਇਨ੍ਹਾਂ ਨੂੰ ਪਿੰਡ ਦੜੀਆ ਅਤੇ ਕਜੇਹੜੀ ਤੋਂ ਗ੍ਰਿਫਤਾਰ ਕੀਤਾ ਗਿਆ। ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਹਾਲੀ ਦੇ ਪਿੰਡ ਕੁੰਭੜਾ ਦੇ ਮਨੋਜ ਕੁਮਾਰ ਅਤੇ ਹੱਲੋ ਮਾਜਰਾ ਦੇ ਗੋਲੂ ਵਜੋਂ ਹੋਈ ਹੈ। ਮਨੋਜ ਪੀਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ ਅਤੇ ਕਟਾਣੀ ਸਵੀਟਸ ਨੇੜੇ ਪਿੰਡ ਵਿੱਚ ਰਹਿੰਦਾ ਸੀ। ਜਦੋਂਕਿ ਗੋਲੂ ਦਾ ਘਰ ਪਿੰਡ ਹੱਲੋ ਮਾਜਰਾ ਵਿੱਚ ਡਿਸਪੈਂਸਰੀ ਦੇ ਨੇੜੇ ਹੈ ਅਤੇ ਉਹ ਮੌਲੀ ਜਾਗਰਣ ਵਿੱਚ ਮੋਟਰ ਮਕੈਨਿਕ ਦਾ ਕੰਮ ਕਰਦਾ ਸੀ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਇਨ੍ਹਾਂ ਵੱਲੋਂ ਕੀਤੀਆਂ ਹੋਰ ਚੋਰੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਜਾਣਕਾਰੀ ਅਨੁਸਾਰ ਪੁਲਿਸ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਪਿੰਡ ਦੜੀਆ ਵਿਖੇ ਇੱਕ ਨੌਜਵਾਨ ਚੋਰੀ ਦੀ ਐਕਟਿਵਾ ‘ਤੇ ਘੁੰਮ ਰਿਹਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਕ੍ਰਾਈਮ ਬ੍ਰਾਂਚ ਨੇ ਪੈਪਸੀ ਮੋੜ ਨੇੜੇ ਨਾਕਾ ਲਗਾਇਆ। ਗੋਲੂ ਨੂੰ ਚੋਰੀ ਦੀ ਪੰਜਾਬ ਨੰਬਰ ਐਕਟਿਵਾ ਸਮੇਤ ਕਾਬੂ ਕਰ ਲਿਆ। ਇਸ ਐਕਟਿਵਾ ਸਬੰਧੀ 9 ਫਰਵਰੀ ਨੂੰ ਸੈਕਟਰ 19 ਥਾਣੇ ਵਿੱਚ e-FIR ਦਰਜ ਕਰਵਾਈ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 379 ਅਤੇ 411 ਤਹਿਤ ਕੇਸ ਦਰਜ ਕਰ ਲਿਆ ਹੈ।