Consumer Forum imposes : ਚੰਡੀਗੜ੍ਹ : ਗਲਤ ਬਲੱਡ ਰਿਪੋਰਟ ਦੇਣ ਦੇ ਮਾਮਲੇ ‘ਚ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਨੇ ਸੈਕਟਰ-11 ਦੇ ਇੱਕ ਪ੍ਰਾਈਵੇਟ ਲੈਬ ‘ਤੇ ਸ਼ਿਕਾਇਤਕਰਤਾ ਨੂੰ 2 ਲੱਖ ਰੁਪਏ ਜੁਰਮਾਨਾ ਅਤੇ 1 ਲੱਖ ਰੁਪਏ ਮੁਆਵਜ਼ੇ ਦੇਣ ਦੇ ਹੁਕਮ ਦਿੱਤੇ ਹਨ। ਪ੍ਰਾਈਵੇਟ ਲੈਬ ਵੱਲੋਂ ਗਲਤ ਬਲੱਡ ਰਿਪੋਰਟ ਦੇਣ ਨਾਲ ਸ਼ਿਕਾਇਤਕਰਤਾ ਦੇ ਸਿਹਤ ਜਾਂਚ ‘ਚ ਰੁਕਾਵਟ ਆਉਣ ਨਾਲ ਉਸ ਦੀ ਜਾਨ ਜੋਖਿਮ ‘ਚ ਪੈ ਗਈ। ਇਸ ‘ਤੇ ਕੰਜ਼ਿਊਮਰ ਫੋਰਮ ਨੇ ਪ੍ਰਾਈਵੇਟ ਲੈਬ ਸੰਚਾਲਕ ਨੂੰ ਅੱਗੇ ਲਈ ਚੇਤਾਵਨੀ ਵੀ ਜਾਰੀ ਕੀਤੀ। ਫੋਰਨ ਨੇ ਸੈਕਟਰ-11 ਦੇ ਇਸ ਪ੍ਰਾਈਵੇਟ ਲੈਬ ਸੰਚਾਲਕ ਖਿਲਾਫ ਡੀ. ਸੀ. ਮਨਦੀਪ ਸਿੰਘ ਬਰਾੜ ਤੇ ਚੰਡੀਗੜ੍ਹ ਸਿਹਤ ਵਿਭਾਗ ਦੀ ਨਿਦੇਸ਼ਕ ਡਾ. ਅਮਨਦੀਪ ਕੌਰ ਕੰਗ ਨੂੰ ਹੁਕਮ ਜਾਰੀ ਕਰਕੇ ਪ੍ਰਾਈਵੇਟ ਲੈਬ ਸੰਚਾਲਕ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ।
ਸ਼ਹਿਰ ਦੇ ਹੋਰ ਪ੍ਰਾਈਵੇਟ ਲੈਬ ਸੰਚਾਲਕ ‘ਤੇ ਨਿਗਰਾਨੀ ਰੱਖਣ ਲਈ ਇੱਕ ਕਮੇਟੀ ਤੇ ਚੈਨਲ ਬਣਾਉਣ ਲਈ ਕਿਹਾ ਹੈ ਤਾਂ ਕਿ ਇਸ ਤਰ੍ਹਾਂ ਤੋਂ ਕਿਸੇ ਵੀ ਹੋਰ ਉਪਭੋਗਤਾ ਜਾਂ ਮਰੀਜ਼ ਦੀ ਜਾਨ ਨੂੰ ਜੋਖਿਮ ‘ਚ ਨਾ ਪਾਇਆ ਜਾਵੇ। ਸੈਕਟਰ-15 ਦੀ ਰਹਿਣ ਵਾਲੀ ਅਪੂਰਵਾ ਘਿਮਰੀ ਦੇ ਪੇਟ ‘ਚ ਇੰਫੈਕਸ਼ਨ ਸੀ। ਅਪੂਰਵਾ ਦਾ ਸੈਕਟਰ-22 ਸਿਵਲ ਹਸਪਤਾਲ ‘ਚ ਛੋਟੀ ਜਿਹੀ ਸਰਜਰੀ ਹੋਣੀ ਸੀ। ਸਰਜਰੀ ਤੋਂ ਪਹਿਲਾਂ ਸੈਕਟਰ-22 ਸਿਵਲ ਹਸਪਤਾਲ ਦੇ ਡਾਕਟਰ ਨੇ ਉਨ੍ਹਾਂ ਨੂੰ ਕੁਝ ਟੈਸਟ ਕਰਾਉਣ ਲਈ ਕਿਹਾ। ਅਪੂਰਵਾ ਨੇ ਸੈਕਟਰ11 ਸਥਿਤ ਲੈਬ ‘ਚ ਆਪਣੇ ਕੁਝ ਟੈਸਟ ਕਰਵਾਏ ਪਰ ਲੈਬ ਸੰਚਾਲਕ ਨੇ ਸ਼ਿਕਾਇਤਕਰਤਾ ਅਪੂਰਵਾ ਦੀ ਬਲੱਡ ਰਿਪੋਰਟ ਗਲਤ ਦਿੱਤੀ। ਅਪੂਰਵਾ ਦਾ ਬਲੱਡ ਗਰੁੱਪ ਏ ਪਾਜੀਟਿਵ ਸੀ ਪਰ ਲੈਬ ਸੰਚਾਲਕ ਨੇ ਉਸ ਨੂੰ ਜੋ ਰਿਪੋਰਟ ਦਿੱਤੀ ਉਸ ‘ਚ ਅਪੂਰਵਾ ਦਾ ਬਲੱਡ ਗਰੁੱਪ ਓ ਪਾਜੀਟਿਵ ਦੱਸਿਆ ਗਿਆ ਜਿਸ ਕਾਰਨ ਉਸ ਦੀਪੇਟ ਦੀ ਸਰਜਰੀ ‘ਚ ਮੁਸ਼ਕਲ ਆਈ ਤੇ ਉਸ ਦੇ ਇਲਾਜ ‘ਚ ਦੇਰੀ ਹੋ ਗਈ ਤੇ ਉਸ ਦੀ ਜਾਨ ਵੀ ਜੋਖਿਮ ‘ਚ ਪੈ ਗਈ। ਸੈਕਟਰ-11 ਸਥਿਤ ਲੈਬ ਨੇ ਕੰਜ਼ਿਊਮਰ ਫੋਰਮ ਨੇ ਆਪਣਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੈਂਪਲ ਕਲੈਕਸ਼ਨ ਸੈਂਟਰ ਖੋਲ੍ਹਿਆ ਹੈ ਜਦੋਂ ਕਿ ਰਿਪੋਰਟ ਕਿਸੇ ਹੋਰ ਲੈਬ ਦੀ ਸੀ। ਅਜਿਹੇ ‘ਚ ਕੰਜ਼ਿਊਮਰ ਫੋਰਮ ਨੇ ਲੈਬ ਸੰਚਾਲਕ ਦਾ ਜਵਾਬ ਦਰਜ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਦੇ ਹੱਕ ‘ਚ ਫੈਸਲਾ ਦਿੱਤਾ।