GMCH-32 releases : ਚੰਡੀਗੜ੍ਹ : ਦੇਸ਼ ਦੇ ਟੌਪ ਮੈਡੀਕਲ ਕਾਲਜਾਂ ਦੀ ਰੈਂਕਿੰਗ ‘ਚ ਸ਼ਾਮਲ ਚੰਡੀਗੜ੍ਹ ਦੇ ਸੈਕਟਰ-32 ਸਥਿਤ ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ (GMCH-32) ਨੇ 2020 ਸੈਸ਼ਨ ‘ਚ MBBS ਕੋਰਸ ‘ਚ ਦਾਖਲੇ ਦੀ ਤਿਆਰੀ ਪੂਰੀ ਕਰ ਲਈ ਹੈ। ਕਾਊਂਸਲਿੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰ ਮੰਗਲਵਾਰ ਨੂੰ ਸੈਂਟ੍ਰਲਾਈਜ਼ਡ ਐਡਮਿਸ਼ਨ ਕਮੇਟੀ ਨੇ ਦਾਖਲੇ ਸਬੰਧੀ ਸ਼ੈਡਿਊਲ ਜਾਰੀ ਕਰ ਦਿੱਤਾ ਹੈ। GMCH-32 ‘ਚ ਐੱਮ. ਬੀ. ਬੀ. ਐੱਸ. ਦੀਆਂ 150 ਸੀਟਾਂ ‘ਤੇ ਦਾਖਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਸੈਕਟਰ-25 ਸਥਿਤ ਪੰਜਾਬ ਯੂਨੀਵਰਸਿਟੀ ਸਥਿਤ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ ਡੈਂਟਲ ਸਾਇੰਸ ਐਂਡ ਹਾਸਪੀਟਲ ‘ਚ ਬੀ. ਡੀ. ਐੱਸ. ਦੀਆਂ 100 ਸੀਟਾਂ ਅਤੇ ਸੈਕਟਰ-26 ਚੰਡੀਗੜ੍ਹ ਸਥਿਤ ਹੋਮਿਓਪੈਥਿਕ ਮੈਡੀਕਲ ਕਾਲਜ ਐਂਡ ਹਾਸਪੀਟਲ ‘ਚ ਬੀ. ਐੱਚ. ਐੱਮ. ਐੱਸ. ਦੀਆਂ 50 ਸੀਟਾਂ ‘ਤੇ ਵੀ ਦਾਖਲਾ ਦਿੱਤਾ ਜਾਵੇਗਾ।
ਵਿਦਿਆਰਥੀਆਂ ਦੀ ਪਹਿਲੀ ਪਸੰਦ GMCH-32 ‘ਚ MBBS ਕੋਰਸ ‘ਚ ਦਾਖਲਾ ਲੈਣਾ ਹੁੰਦਾ ਹੈ। ਵਿਦਿਆਰਥੀ ਨੂੰ ਵੈੱਬਸਾਈਟ www.gmch.gov.in ‘ਤੇ ਅਪਲਾਈ ਕਰਨਾ ਹੋਵੇਗਾ। ਬੀਤੇ ਸਾਲ ਮੈਡੀਕਲ ਕੌਂਸਲ ਆਫ ਇੰਡੀਆ (ਐੱਮ. ਸੀ. ਆਈ.) ਨੇ MBBS ਦੀਆਂ ਸੀਟਾਂ ਨੂੰ 100 ਤੋਂ ਵਧਾ ਕੇ 150 ਕਰ ਦਿੱਤਾ ਹੈ। ਜੀ. ਐੱਮ. ਸੀ. ਐੱਚ-32 ‘ਚ MBBS ਦੀਆਂ ਕੁੱਲ 150 ਸੀਟਾਂ ਹਨ। ਇਨ੍ਹਾਂ ‘ਚ ਐੱਸ. ਸੀ. ਕੋਟੇ ‘ਚ 17, ਜਨਰਲ ਕੋਟੇ ‘ਚ 92 ਤੇ ਦਿਵਿਆਂਗ ਕੋਟੇ ‘ਚ 6 ਸੀਟਾਂ ਸ਼ਾਮਲ ਹਨ। ਐੱਮ. ਬੀ. ਬੀ. ਐੱਸ. ‘ਚ ਆਲ ਇੰਡੀਆ ਕੋਟੇ ‘ਚ 23 ਸੀਟਾਂ, ਸੈਂਟਰਲ ਪੂਲ ‘ਚ 3 ਸੀਟਾਂ, ਐੱਨ. ਆਰ. ਆਈ. ਕੋਟੇ ‘ਚ 9 ਸੀਟਾਂ ਸ਼ਾਮਲ ਹਨ। ਪੀਯੂ ਸਥਿਤ ਡੈਂਟਲ ਕਾਲਜ ਦੀਆਂ ਕੁੱਲ 100 ਸੀਟਾਂ ‘ਚੋਂ 73 ਸੀਟਾਂ ਆਲ ਇੰਡੀਆ ਪੂਲ ਤਹਿਤ ਭਰੀਆਂ ਜਾਣਗੀਆਂ।
NRI ਕੋਟੇ ਦੀਆਂ 15 ਸੀਟਾਂ ਅਤੇ ਸੈਂਟਰਲ ਪੂਲ ਦੀਆਂ 10 ਸੀਟਾਂ ‘ਤੇ ਦਾਖਲਾ ਦਿੱਤਾ ਜਾਵੇਗਾ। ਸੈਕਟਰ-26 ਹੋਮਿਓਪੈਥਿਕ ਮੈਡੀਕਲ ਕਾਲਜ ਐਂਡ ਹਾਸਪੀਟਲ ‘ਚ ਬੀ. ਐੱਚ. ਐੱਮ. ਐੱਸ. ਦੀਆਂ 50 ਸੀਟਾਂ ‘ਤੇ ਦਾਖਲਾ ਮਿਲੇਗਾ। ਇਨ੍ਹਾਂ ਸੀਟਾਂ ‘ਚ 42 ਸੀਟਾਂ ਯੂ. ਟੀ. ਪੂਲ ਅਤੇ 8 ਸੀਟਾਂ ਸੈਂਟਰਲ ਪੂਲ ਤਹਿਤ ਭਰੀਆਂ ਜਾਣਗੀਆਂ। ਐੱਮ. ਬੀ. ਬੀ. ਐੱਸ. ਦੀ ਫੀਸ 25 ਹਜ਼ਾਰ, ਬੀ. ਡੀ. ਐੱਸ. ਦੀ ਸਾਲਾਨਾ ਫੀਸ 1 ਲੱਖ 44 ਹਜ਼ਾਰ ਤੇ ਬੀ. ਐੱਚ. ਐੱਮ. ਐੱਸ. ਕੋਰਸ ਦੀ ਫੀਸ ਲਗਭਗ 1 ਲੱਖ 55 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ।