Good news for : ਚੰਡੀਗੜ੍ਹ : ਸੂਬੇ ‘ਚ ਜਿਵੇਂ ਹੀ ਕੋਰੋਨਾ ਦਾ ਪ੍ਰਕੋਪ ਘਟਿਆ, ਸਰਕਾਰ ਵੱਲੋਂ ਲੋਕਾਂ ਨੂੰ ਰਿਆਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਹੁਣ ਜ਼ਿੰਦਗੀ ਦੁਬਾਰਾ ਤੋਂ ਪਟੜੀ ‘ਤੇ ਆ ਗਈ ਹੈ। ਹੁਣ ਘੁੰਮਣ ਵਾਲੇ ਸੈਲਾਨੀਆਂ ਲਈ ਖੁਸ਼ਖਬਰੀ ਆਈ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਰਾਕ ਗਾਰਡਨ ਨੂੰ ਖੋਲ੍ਹਣ ਦਾ ਫੈਸਲਾ ਲੈ ਲਿਆ ਹੈ। ਰਾਕ ਗਾਰਡਨ ਪਿਛਲੇ ਲਗਭਗ 7 ਮਹੀਨਿਆਂ ਤੋਂ ਬੰਦ ਪਿਆ ਹੈ, ਜਿਸ ਨੂੰ ਹੁਣ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਬੈਠਕ ਵੀ. ਪੀ. ਸਿੰਘ ਬਦਨੌਰ ਦੀ ਅਗਵਾਈ ਹੇਠ ਹੋਈ ਜਿਸ ‘ਚ ਰਾਕ ਗਾਰਡਨ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਪ੍ਰਸ਼ਾਸਕ ਨੇ ਰਾਕ ਗਾਰਡਨ, ਸਟੇਟ ਅਜਾਇਬ ਘਰ, ਟੈਗੋਰ ਥੀਏਟਰ ਅਤੇ ਹੋਰ ਯਾਤਰਾਤਮਕ ਮਹੱਤਤਾ ਵਾਲੀਆਂ ਥਾਵਾਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਪਰ ਇਨ੍ਹਾਂ ਸਾਰੀਆਂ ਥਾਵਾਂ ‘ਤੇ ਕੋਵਿਡ-19 ਦੇ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਤੋਂ ਪਾਲਣਾ ਕੀਤੀ ਜਾਵੇਗੀ ਤਾਂ ਹੀ ਇਨ੍ਹਾਂ ਘੁੰਮਣ ਵਾਲੀਆਂ ਥਾਵਾਂ ਨੂੰ ਸੈਲਾਨੀਆਂ ਵਾਸਤੇ ਖੋਲ੍ਹਿਆ ਜਾ ਸਕੇਗਾ।
ਚੰਡੀਗੜ੍ਹ ਵਿਖੇ ਸੈਲਾਨੀਆਂ ਲਈ ਘੁੰਮਣ ਵਾਲੀਆਂ ਬਹੁਤ ਸਾਰੀਆਂ ਥਾਵਾਂ ਹਨ ਜਿਸ ਤੋਂ ਪ੍ਰਸ਼ਾਸਨ ਨੂੰ ਕਾਫੀ ਆਮਦਨ ਵੀ ਹੁੰਦੀ ਹੈ ਪਰ ਤਾਲਾਬੰਦੀ ਕਾਰਨ ਪਿਛਲੇ ਕਾਫੀ ਮਹੀਨਿਆਂ ਤੋਂ ਇਹ ਬੰਦ ਪਈਆਂ ਸਨ ਜਿਨ੍ਹਾਂ ਨੂੰ ਹੁਣ ਦੁਬਾਰਾ ਤੋਂ ਖੋਲ੍ਹਣ ਦਾ ਫੈਸਲਾ ਲੈ ਲਿਆ ਗਿਆ ਹੈ। ਵੀ. ਪੀ. ਸਿੰਘ ਬਦਨੌਰ ਨੇ ਐਮ ਸੀ ਕਮਿਸ਼ਨਰ ਕੇ ਕੇ ਯਾਦਵ ਨੂੰ ਕਿਹਾ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਸ਼ਹਿਰ ‘ਚ ਸਟਰੀਟ ਲਾਈਟਿੰਗ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ ਤੇ ਇਸ ਲਈ ਇੱਕ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਤੈਅ ਸਮੇਂ ‘ਚ ਕੰਮ ਪੂਰਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਬਦਨੌਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੀਵਾਲੀ ਮੌਕੇ ਪਟਾਕਿਆਂ ‘ਤੇ ਪਾਬੰਦੀ ਲਗਾਉਣ ਨੂੰ ਵੀ ਸ਼ਲਾਘਾਯੋਗ ਕਦਮ ਦੱਸਿਆ ਤੇ ਨਾਲ ਹੀ ਕਿਹਾ ਕਿ ਪਾਬੰਦੀ ਕਾਰਨ ਚੰਡੀਗੜ੍ਹ ਵਿਖੇ ਮੈਡੀਕਲ ਕੇਸ ਕਾਫੀ ਘੱਟ ਆਏ ਹਨ।
ਰੌਕ ਗਾਰਡਨ ਭਾਰਤ ਵਿੱਚ ਅਠਾਰਾਂ ਏਕੜ ‘ਚ ਵਿਸ਼ਵ ਪ੍ਰਸਿੱਧ ਮੂਰਤੀਆਂ ਦਾ ਬਾਗ਼ ਹੈ, ਜਿਸਨੂੰ ਇਸਦੇ ਬਾਨੀ ਦੇ ਨਾਂ ‘ਤੇ ਨੇਕ ਚੰਦ ਦਾ ਰੌਕ ਗਾਰਡਨ ਵੀ ਕਹਿ ਦਿੰਦੇ ਹਨ। ਉਹ ਇੱਕ ਸਰਕਾਰੀ ਅਧਿਕਾਰੀ ਸੀ ਜਿਸਨੇ ਸ਼ੁਗਲ-ਸ਼ੁਗਲ ਵਿੱਚ ਹੀ 1957 ਵਿੱਚ ਗੁਪਤ ਤੌਰ ‘ਤੇ ਇਸਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਇਹ ਚਾਲੀ-ਏਕੜ ਤੋਂ ਵੱਧ ਦੇ ਖੇਤਰ (160,000 ਮੀ), ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਪੂਰਨ ਤੌਰ ‘ਤੇ ਉਦਯੋਗਿਕ ਅਤੇ ਘਰੇਲੂ ਰਹਿੰਦ ਦੀਆਂ ਆਈਟਮਾਂ ਜਿਵੇਂ ਪੱਥਰ, ਵੰਗਾਂ, ਕੱਚ ਪਲੇਟਾਂ, ਸਿੰਕ, ਟਾਇਲਟ ਅਤੇ ਪੌਟ ਆਦਿ ਦੀ ਵਰਤੋਂ ਨਾਲ ਬਣਾਇਆ ਗਿਆ ਹੈ।
ਰਸਮੀ ਤੌਰ ‘ਤੇ ਰੌਕ ਗਾਰਡਨ ਦਾ ਨਿਰਮਾਣ 24 ਫਰਵਰੀ 1973 ਨੂੰ ਸ਼ੁਰੂ ਹੋਇਆ ਸੀ। ਪਹਿਲਾਂ ਇਸ ਦੀ ਉਸਾਰੀ ਕੇਵਲ 12 ਏਕੜ ’ਚ ਹੋਈ ਸੀ। ਇਹ ਸੁਖਨਾ ਝੀਲ ਦੇ ਨੇੜੇ ਸਥਿਤ ਹੈ। ਇਸ ਵਿੱਚ ਮਨੁੱਖ ਦੁਆਰਾ ਬਣਾਏ ਗਏ ਝਰਨੇ ਅਤੇ ਹੋਰ ਕਈ ਮੂਰਤੀਆਂ ਹਨ ਜੋ ਫਾਲਤੂ ਅਤੇ ਹੋਰ ਕਿਸਮ ਦੀਆਂ ਰਹਿੰਦ-ਖੂੰਹਦ (ਜਿਵੇਂ ਪੱਥਰ, ਵੰਗਾਂ, ਕੱਚ ਪਲੇਟਾਂ, ਸਿੰਕ, ਟਾਇਲਟ ਅਤੇ ਪੌਟ)ਆਦਿ ਦੀ ਵਰਤੋਂ ਨਾਲ ਬਣਾਇਆ ਗਿਆ।
ਇਹ ਵੀ ਪੜ੍ਹੋ : ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਹੋਏ ਕੋਰੋਨਾ ਪਾਜੀਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ