High court rejects : ਅੰਮ੍ਰਿਤਸਰ ਨਿਵਾਸੀ ਗੁਰਲਾਲ ਸਿੰਘ, ਗੁਰਪ੍ਰੀਤ ਕੌਰ ਤੇ ਹਰਪ੍ਰੀਤ ਸਿੰਘ ਨੇ ਜ਼ਮਾਨਤ ਨੂੰ ਲੈਕੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਤਿੰਨੋਂ ਦੋਸ਼ੀਆਂ ‘ਤੇ ਪਿਛਲੇ ਸਾਲ 8 ਮਈ ਨੂੰ ਅਧਿਕਾਰਤ ਗੁਪਤ ਅਧਿਨਿਯਮ, ਅਪਰਾਧਿਕ ਸਾਜਿਸ਼ ਤੇ ਐੱਨ. ਡੀ. ਪੀ. ਸੀ. ਅਧਿਨਿਯਮ ਤਹਿਤ ਪੁਲਿਸ ਥਾਣਾ ਗਰੰਡਾ, ਜਿਲ੍ਹਾ ਅੰਮ੍ਰਿਤਸਰ ‘ਚ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਖਿਲਾਫ ਮਲਕੀਤ ਸਿੰਘ ਉਰਫ ਫੌਜੀ ਵੱਲੋਂ ਦਿੱਤੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਸੀ।
ਮਲਕੀਤ ਸਿੰਘ ਭਾਰਤੀ ਫੌਜ ‘ਚ ਸਿਪਾਹੀ ਦੇ ਰੂਪ ‘ਚ ਕੰਮ ਕਰ ਰਿਹਾ ਸੀ. ਸਾਰੇ ਦੋਸ਼ੀ ਵ੍ਹਟਸਐਪ ਜ਼ਰੀਏ ਪਾਕਿਸਤਾਨ ‘ਚ ਏੇਜੰਟਾਂ ਨਾਲ ਸੰਪਰਕ ਕਰਦੇ ਸਨ। ਉਨ੍ਹਾਂ ਨੇ ਭਾਰਤੀ ਫੌਜ ਦੀਆਂ ਗਤੀਵਿਧੀਆਂ ਬਾਰੇ ਪਾਕਿ ਨੂੰ ਗੁਪਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਰਤੀ ਫੌਜ ਨੂੰ ਨੁਕਸਾਨ ਪਹੁੰਚਾਉਣ ਲਈ ਫੌਜ ਦੀ ਅੰਦਰੂਨੀ ਸੁਰੱਖਿਆ ਦੇ ਸਬੰਧ ‘ਚ ਫੋਟੋਆਂ, ਸਾਈਟ ਯੋਜਨਾ ਤੇ ਹੋਰ ਗੁਪਤ ਜਾਣਕਾਰੀ ਪਾਕਿਸਤਾਨ ਨੂੰ ਦਿੱਤੀ। ਮਲਕੀਤ ਨੇ ਇਨ੍ਹਾਂ ਸਾਰਿਆਂ ਦੇ ਅਪਰਾਧ ‘ਚ ਸ਼ਾਮਲ ਹੋਣ ਦਾ ਖੁਲਾਸਾ ਕੀਤਾ ਸੀ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤਿੰਨੋਂ ਦੋਸ਼ੀਆਂ ਦੀ ਜ਼ਮਾਨਤ ਦੀ ਮੰਗ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਦੇਸ਼ ਦੀ ਗੁਪਤ ਜਾਣਕਾਰੀ ਦੁਸ਼ਮਣ ਦੇਸ਼ ਨੂੰ ਦੇਣ ਅਤੇ ਡਰੱਗ ਸਮਗਲਿੰਗ ਕਰਨ ਦੇ ਦੋਸ਼ ‘ਚ ਕਿਸੇ ਵੀ ਤਰ੍ਹਾਂ ਤਰਸ ਦੇ ਹੱਕਦਾਰ ਨਹੀਂ ਹਨ। ਹਾਈਕੋਰਟ ਦੇ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਕਿਹਾ ਕਿ ਅਜਿਹੇ ਸਮੇਂ ‘ਚ ਜਦੋਂ ਫੌਜ ਤੇ ਅਰਧ-ਸੈਨਿਕ ਫੌਜ ਸਰਹੱਦ ਪਾਰ ਤੋਂ ਗੋਲੀਬਾਰੀ ‘ਚ ਆਪਣੀ ਜਾਨ ਗੁਆ ਰਹੇ ਹਨ ਉਥੇ ਅਜਿਹੇ ਲੋਕ ਦੇਸ਼ ਦੇ ਖਿਲਾਫ ਕੰਮ ਕਰ ਰਹੇ ਹਨ। ਉਹ ਨਾ ਸਿਰਫ ਨਸ਼ੀਲੀ ਦਵਾਈਆਂ ਦੀ ਸਮਗਲਿੰਗ ‘ਚ ਸ਼ਾਮਲ ਹਨ ਸਗੋਂ ਭਾਰਤੀ ਫੌਜ ਦੀ ਗੁਪਤ ਸੂਚਨਾਵਾਂ ਵੀ ਪਾਕਿਸਤਾਨ ਨੂੰ ਪਹੁੰਚਾ ਰਹੇ ਹਨ।