Khalid-Sidhu group : ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਚੋਣ ਦੀ ਨਵੀਂ ਤਰੀਖ ਦਾ ਐਲਾਨ ਕਰ ਦਿੱਤਾ ਹੈ। ਪੁਟਾ ਰਿਟਰਨਿੰਗ ਅਫਸਰ ਪ੍ਰੋ. ਵਿਜੇ ਨਾਗਪਾਲ ਨੇ ਡੀ. ਸੀ. ਨੂੰ ਚੋਣ ਦੀ ਨਵੀਂ ਤਰੀਖ ਲਿਖਿਤ ‘ਚ ਭੇਜੀ ਸੀ। ਉਸ ਤੋਂ ਬਾਅਦ ਤੋਂ ਖਾਲਿਦ-ਸਿੱਧੂ ਗਰੁੱਪ ਨੇ ਰਿਟਰਨਿੰਗ ਅਫਸਰ ਅਤੇ ਪੁਟਾ ਸਕੱਤਰ ਪ੍ਰੋ. ਜੇ. ਕੇ. ਗੋਸਵਾਮੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਸ਼ੁੱਕਰਵਾਰ ਨੂੰ ਲਿਖੇ ਪੱਤਰ ‘ਚ ਪੁਟਾ ਸਕੱਤਰ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਹੁਣ ਤੱਕ ਉਨ੍ਹਾਂ ਦੇ ਪੱਤਰ ਦਾ ਜਵਾਬ ਨਹੀਂ ਦਿੱਤਾ।
ਉਸ ਤੋਂ ਇਲਾਵਾ ਖਾਲਿਦ-ਸਿੱਧੂ ਗਰੁੱਪ ਨੇ ਪੁਟਾ ਸਕੱਤਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਪੁਟਾ ਚੋਣ ਨੂੰ ਲੈ ਕੇ ਕੋਈ ਵੀ ਫੈਸਲਾ ਜਾਂ ਫਿਰ ਪਲਾਨਿੰਗ ਕਰਦੇ ਹਨ ਤਾਂ ਉਹ ਉਨ੍ਹਾਂ ਦੇ ਗਰੁੱਪ ਨੂੰ ਜਾਣਕਾਰੀ ਨਹੀਂ ਦੇ ਰਹੇ ਹਨ। ਉਨ੍ਹਾਂ ਦੇ ਗਰੁੱਪ ਤੋਂ ਚੋਣਾਂ ਨੂੰ ਲੈ ਕੇ ਹਰ ਜਾਣਕਾਰੀ ਲੁਕਾਈ ਜਾ ਰਹੀ ਹੈ। ਉਨ੍ਹਾਂ ਨੇ ਰਿਟਰਨਿੰਗ ਅਫਸਰ ‘ਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਪੁੱਛਿਆ ਕਿ ਉਨ੍ਹਾਂ ਨੇ ਚੋਣ ਦੀ ਤਰੀਕ ਡੀ. ਸੀ. ਨੂੰ ਦੱਸਣ ਤੋਂ ਪਹਿਲਾਂ ਇੱਕ ਵਾਰ ਸਭ ਤੋਂ ਸਲਾਹ ਕਿਉਂ ਨਹੀਂ ਲਈ। ਖਾਲਿਦ-ਸਿੱਧੂ ਗਰੁੱਪ ਨੇ ਪੁੱਟਾ ਸਕੱਤਰ ਗੋਸਵਾਮੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਕੈਂਪਸ ‘ਚ ਟੀਚਰਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ ਬੀਤੇ ਵੀਰਵਾਰ ਨੂੰ ਇੱਕ ਮੈਸੇਜ ਭੇਜਿਆ ਹੈ ਜਿਸ ‘ਚ ਚੋਣ ਦਾ ਸ਼ੈਡਿਊਲ ਦੱਸਿਆ ਗਿਆ।
ਇਹ ਮੈਸੇਜ ਪੁਟਾ ਸਕੱਤਰ ਗੋਸਵਾਮੀ ਨੇ ਰਿਟਰਨਿੰਗ ਅਫਸਰ ਵੱਲੋਂ ਭੇਜਿਆ ਸੀ। ਉਨ੍ਹਾਂ ਨੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਪੁਟਾ ਸਕੱਤਰ ਨੇ ਕਿਸ ਆਧਾਰ ‘ਤੇ ਰਿਟਰਨਿੰਗ ਅਫਸਰ ਵੱਲੋਂ ਇਹ ਮੈਸੇਜ ਭੇਜਿਆ ਹੈ। ਇਨ੍ਹਾਂ ਸਾਰਿਆਂ ਤੋਂ ਇਲਾਵਾ ਖਾਲਿਦ-ਸਿੱਧੂ ਗਰੁੱਪ ਨੇ ਟੀਚਰਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਕੈਂਪਸ ਦੇ ਟੀਚਰਾਂ ਲਈ ਉਨ੍ਹਾਂ ਕਿਹਾ ਕਿ ਉਹ ਕੈਂਪਸ ‘ਚ ਬਣੇ ਹਰਬਨ ਗਾਰਡ ‘ਚ ਸਵੇਰੇ 9 ਤੋਂ 10 ਵਜੇ ਤੱਕ ਹਾਜ਼ਰ ਰਹਿਣਗੇ। ਜੇਕਰ ਕਿਸੇ ਵੀ ਟੀਚਰ ਨੂੰ ਕੋਈ ਸਮੱਸਿਆ ਹੈ ਤਾਂ ਉਹ ਉਥੇ ਆ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ। ਇਸ ਦੌਰਾਨ ਟੀਚਰਾਂ ਨੂੰ ਸਾਰੀਆਂ ਸਾਵਧਾਨੀਆਂ ਵਰਤਣ ਲਈ ਵੀ ਕਿਹਾ ਗਿਆ।